ਫਗਵਾੜਾ, 15 ਜੂਨ (ਹਰਜੋਤ ਸਿੰਘ ਚਾਨਾ)-ਇਥੋਂ ਦੇ ਸਤਨਾਮਪੁਰਾ ਵਿਖੇ ਇੱਕ ਟੈਲੀਕਾਮ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਮੋਹਿਤ ਬਾਂਗਾ ਪੁੱਤਰ ਰਾਮੇਸ਼ ਕੁਮਾਰ ਵਾਸੀ ਪੰਜ ਮੰਦਰੀ ਨੇ ਦੱਸਿਆ ਕਿ ਉਸ ਦੀ ਸਤਨਾਮਪੁਰਾ ਵਿਖੇ ਬਾਂਗਾ ਟੈਲੀਕਾਮ ਦੀ ਦੁਕਾਨ ਹੈ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਤੇ ਸਵੇਰੇ ਉਸ ਨੂੰ ਸੂਚਨਾ ਮਿਲੀ ਕਿ ਦੁਕਾਨ ਦਾ ਸ਼ਟਰ ਪੁੱਟਿਆ ਹੋਇਆ ਹੈ ਤੇ ਜਦੋਂ ਆ ਕੇ ਦੇਖਿਆ ਤਾਂ ਅੰਦਰੋਂ ਏ.ਸੀ, ਮਾਰਸ਼ਲ ਤੇ ਹੋਰ ਕੰਪਨੀਆਂ ਦੇ ਸਪੀਕਰ ਤੇ ਹੋਰ ਸਾਮਾਨ ਚੋਰੀ ਸੀ | ਉਸ ਨੇ ਦੱਸਿਆ ਕਿ ਚੋਰ ਸੀ.ਸੀ.ਟੀ.ਵੀ ਕੈਮਰੇ 'ਚ 2 ਵਿਅਕਤੀ ਕਿਸੇ ਟਰੱਕ ਟਾਈਪ ਵਾਹਨ 'ਤੇ ਉਸ ਦੀ ਦੁਕਾਨ ਵੱਲ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਸਾਮਾਨ ਚੋਰੀ ਕੀਤਾ | ਜਿਸ ਸਬੰਧ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ |