ਭੁਲੱਥ, 15 ਜੂਨ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਪੀਰ ਬਾਬਾ ਦੇਤੇ ਸ਼ਾਹ ਤੇ ਬਾਬਾ ਭਾਨੇ ਸ਼ਾਹ ਦੀ ਦਰਗਾਹ 'ਤੇ 42ਵਾਂ ਸਾਲਾਨਾ ਸੱਭਿਆਚਾਰਕ ਮੇਲਾ ਬਾਬਾ ਸਾਧੂ ਰਾਮ ਜੀ ਦੇ ਆਸ਼ੀਰਵਾਦ ਨਾਲ 13 ਜੂਨ ਤੋਂ 15 ਜੂਨ ਤੱਕ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮੁੱਖ ਪ੍ਰਬੰਧਕ ਤੇ ਗੱਦੀ ਨਸ਼ੀਨ ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਦੀ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ ਕਰਵਾਇਆ ਗਿਆ | ਤਿੰਨ ਦਿਨ ਚੱਲੇ ਇਸ ਮੇਲੇ ਦੀ ਆਰੰਭਤਾ ਦੇ ਪਹਿਲੇ ਦਿਨ 6 ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦਾ ਸਮੂਹਿਕ ਵਿਆਹ ਕਰਵਾਏ ਗਏ | ਇਸ ਮੌਕੇ 'ਤੇ ਲੜਕੀਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਘਰੇਲੂ ਸਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ | ਜਦ ਕਿ ਮੇਲੇ ਦੇ ਤੀਜੇ ਦਿਨ 15 ਜੂਨ ਨੂੰ ਸਵੇਰੇ ਸਭ ਤੋਂ ਪਹਿਲਾਂ ਦਰਬਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ਖੁੱਲੇ੍ਹ ਪੰਡਾਲ ਵਿਚ ਸੱਭਿਆਚਾਰਕ ਮੇਲਾ ਸ਼ੁਰੂ ਹੋਇਆ ਜਿਸ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਮੇਲੇ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ | ਇਸ ਮੌਕੇ ਮੇਲਾ ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਤੇ ਹੋਰ ਮੋਹਤਬਰ ਵਿਅਕਤੀਆਂ ਦਾ ਸਨਮਾਨ ਕੀਤਾ | ਰੀਬਨ ਕੱਟਣ ਦੀ ਰਸਮ ਉਪਰੰਤ ਸੱਭਿਆਚਾਰਕ ਮੇਲਾ ਸ਼ੁਰੂ ਹੋਇਆ ਜਿਸ 'ਚ ਗਾਇਕ ਕਮਲ ਖ਼ਾਨ ਤੇ ਹੋਰ ਨਾਮ ਵਰ ਗਾਇਕਾਂ ਨੇ ਆਪੋ ਆਪਣੀ ਆਵਾਜ਼ ਰਾਹੀਂ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ | ਇਸ ਮੌਕੇ 'ਤੇ ਮੇਲਾ ਪ੍ਰਬੰਧਕ ਬਾਬਾ ਦੀਪਕ ਸ਼ਾਹ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਬਾਬਾ ਕਰਨ ਸ਼ਾਹ, ਗੁਲਸ਼ਨ ਕੁਮਾਰ, ਸੂਰਜ ਕੁਮਾਰ, ਚੇਅਰਮੈਨ ਸੁਭਾਸ਼ ਭਗਤ, ਕੀਮਤੀ ਭਗਤ, ਨਵਪ੍ਰੀਤ ਸਿੰਘ, ਜਸਵੰਤ ਸਿੰਘ ਆਦਿ ਲੋਕ ਹਾਜ਼ਰ ਸਨ |