27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੈਨਸ਼ਨ ਪ੍ਰਾਪਤੀ ਲਈ ਪਿਛਲੇ 3 ਵਰਿ੍ਹਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਉਸਾਰੀ ਕਿਰਤੀ ਦਲਬੀਰ ਸਿੰਘ

ਅਜੀਤ ਡੈਸਕ 19-06-2025
ਕਪੂਰਥਲਾ, 18 ਜੂਨ (ਅਮਰਜੀਤ ਕੋਮਲ)-ਪੰਜਾਬ ਸਰਕਾਰ ਵਲੋਂ ਰਜਿਸਟਰ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ ਪਿੰਡ ਬਿਸ਼ਨਪੁਰ ਜੱਟਾਂ (ਕਪੂਰਥਲਾ) ਦਾ ਇਕ ਰਜਿਸਟਰਡ ਉਸਾਰੀ ਕਿਰਤੀ ਦਲਬੀਰ ਸਿੰਘ ਪਿਛਲੇ 3 ਵਰਿ੍ਹਆਂ ਤੋਂ ਪੈਨਸ਼ਨ ਪ੍ਰਾਪਤੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਉਸ ਦੀ ਕਿਧਰੇ ਸੁਣਵਾਈ ਨਹੀਂ ਹੋ ਰਹੀ | ਦਲਬੀਰ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਉਹ ਲੇਬਰ ਵਿਭਾਗ, ਮੁੱਖ ਮੰਤਰੀ ਪੰਜਾਬ ਸਮੇਤ ਹੋਰ ਕਈ ਸਬੰਧਿਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਚੁੱਕਾ ਹੈ, ਪਰ ਕਿਸੇ ਨੇ ਵੀ ਉਸ ਦੀ ਪੈਨਸ਼ਨ ਚਾਲੂ ਕਰਨ ਲਈ ਹੁੰਗਾਰਾ ਨਹੀਂ ਭਰਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਅਰਧ ਸਰਕਾਰੀ ਪੱਤਰ 1996-2017, ਮਿਤੀ:-16-12-2011 ਰਾਹੀ. ਜਾਰੀ ਆਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ ਕਪੂਰਥਲਾ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਪੱਧਰ 'ਤੇ ਗਠਿਤ ਕਮੇਟੀ ਦੇ ਮੈਂਬਰਾਂ ਦੀ 22 ਜੂਨ 2022 ਨੂੰ ਇਕ ਮੀਟਿੰਗ ਹੋਈ ਸੀ, ਜਿਸ ਵਿਚ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਭਲਾਈ ਸਕੀਮਾਂ (ਪੈਨਸ਼ਨ) ਲਾਭ ਦੇਣ ਲਈ 509 ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ | ਉਨ੍ਹਾਂ ਅਰਜ਼ੀਆਂ ਵਿਚ 502 ਨੰਬਰ ਵਿਚ ਮੇਰਾ ਨਾਂਅ ਵੀ ਪੈਨਸ਼ਨ ਲਈ ਪ੍ਰਵਾਨ ਕੀਤਾ ਗਿਆ ਤੇ ਮੈਨੰੂ ਅਜੇ ਤੱਕ ਪੈਨਸ਼ਨ ਨਹੀਂ ਦਿੱਤੀ ਗਈ | ਅਨੂਸੁਚਿਤ ਜਾਤੀ ਨਾਲ ਸਬੰਧਿਤ ਦਲਬੀਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਇਸ ਸਮੇਂ ਆਮਦਨ ਦਾ ਕੋਈ ਸਾਧਨ ਨਹੀਂ, ਮੈਂ ਦਿਹਾੜੀਦਾਰ ਹਾਂ ਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾ ਰਿਹਾ ਹਾਂ | ਦਲਬੀਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਲੋਕਾਂ ਦੇ ਨਾਂਅ ਇਸ ਮੀਟਿੰਗ ਵਿਚ ਪਾਸ ਕੀਤੇ ਗਏ ਸਨ, ਉਨ੍ਹਾਂ ਸਾਰਿਆਂ ਨੂੰ ਮੇਰੇ ਤੋਂ ਇਲਾਵਾ ਪੈਨਸ਼ਨ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਸਬੰਧਿਤ ਵਿਭਾਗ ਦੇ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਨੂੰ ਵੀ ਮਿਲ ਚੁੱਕਾ ਹਾਂ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਲੇਬਰ ਵਿਭਾਗ ਤੋਂ ਮੰਗ ਕੀਤੀ ਕਿ ਮੇਰੀ ਪੈਨਸ਼ਨ ਤੁਰੰਤ ਚਾਲੂ ਕਰਵਾਈ ਜਾਵੇ ਤਾਂ ਜੋ ਮੈਂ ਆਪਣਾ ਪਰਿਵਾਰ ਪਾਲ ਸਕਾ |
ਪਿਛਲੀ ਖ਼ਬਰ ਸੀਵਰੇਜ ਦੇ ਟੁੱਟੇ ਪਾਈਪ ਕਾਰਨ ਸਾਹਿਬਜ਼ਾਦਾ ਫ਼ਤਹਿ ਸਿੰਘ ਨਗਰ ਦੀ ਗਲੀ ਨੇ ਨਰਕ ਦਾ ਰੂਪ ਧਾਰਨ ਕੀਤਾ ਅਗਲੀ ਖ਼ਬਰ ਜ਼ਮੀਨ ਦਾ ਸੌਦਾ ਕਰ ਕੇ ਰਜਿਸਟਰੀ ਨਾ ਕਰਵਾਉਣ ਤੇ ਉਲਟਾ ਧਮਕੀਆਂ ਦੇਣ ਸੰਬੰਧੀ 2 ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।