05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਕਾਰੀ ਅਨਾਜ 'ਚ ਹੇਰਾਫੇਰੀ ਕਰਨ ਸੰਬੰਧੀ ਕੇਸ ਦਰਜ

ਅਜੀਤ ਡੈਸਕ 03-09-2025
ਫਗਵਾੜਾ, 2 ਸਤੰਬਰ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਵਲੋਂ ਸਰਕਾਰੀ ਅਨਾਜ 'ਚ ਗਬਨ ਤੇ ਹੇਰਾਫੇਰੀ ਕਰਨ ਦੇ ਸਬੰਧ 'ਚ ਇਕ ਵਿਅਕਤੀ ਖ਼ਿਲਾਫ਼ ਧਾਰਾ 316(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਵਾਇਆ ਹੈ | ਸ਼ਿਕਾਇਤ ਕਰਤਾ ਤੇਜਿੰਦਰ ਕੌਰ ਜ਼ਿਲ੍ਹਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਕਪੂਰਥਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸਤਪਾਲ ਸਿੰਘ ਕੇਂਦਰ ਇੰਚਾਰਜ ਤਕਨੀਕੀ ਸਹਾਇਕ ਰਾਜ ਗੁਦਾਮ ਤਾਇਨਾਤ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਦੇ ਮੈ. ਸਟਾਰ ਫੂਡ ਇੰਟਰਨੈਸ਼ਨਲ ਖਲਵਾੜਾ ਦੀ ਜਾਂਚ ਦੌਰਾਨ ਕਿਤਾਬਾਂ ਮੁਤਾਬਿਕ 7100 ਬੋਰੀਆਂ ਦੀ ਘਾਟ ਪਾਈ ਹੈ ਜਿਸ ਦੇ ਨਾਲ ਹੀ ਖਲਵਾੜਾ ਕੈਂਪਸ ਦੇ ਗੁਦਾਮਾਂ 'ਚ ਸੜਕਾਂ ਤੇ ਓਪਨ 'ਚ ਨਿਗਮ ਦੀ ਭੰਡਾਰ ਕਣਕ ਦਾ ਨਿਰੀਖਣ ਕਰਨ ਤੇ 1317 ਬੋਰੀਆਂ ਦੀ ਘਾਟ ਪਾਈ ਗਈ | ਜਿਸ ਸਬੰਧ 'ਚ ਹੁਣ ਤੱਕ ਕੁੱਲ 8417 ਬੋਰੀਆਂ ਦੀ ਘਾਟ ਪਾਈ ਗਈ | ਜਿਸ ਸਬੰਧ 'ਚ ਪੁਲਿਸ ਨੇ ਸਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਗਿਲਕੋ ਗਰੀਨ ਹੁਸ਼ਿਆਰਪੁਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਟੀਮ ਵਲੋਂ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਸੁਭਾਨਪੁਰ ਦੇ ਨਜ਼ਦੀਕ ਸੜਕ ਵਿਚ ਪਿਆ ਵੱਡਾ ਪਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।