17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ

ਅਜੀਤ ਡੈਸਕ 22-09-2025
ਨਡਾਲਾ, 21 ਸਤੰਬਰ (ਰਘਬਿੰਦਰ ਸਿੰਘ)-ਇੱਥੇ ਨਡਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜਰਨਲ ਸਕੱਤਰ ਸਰਬਜੀਤ ਸਿੰਘ ਧੀਰਪੁਰ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ, ਜੋਗਾ ਸਿੰਘ ਇਬਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ ਤੇ ਅਮਰੀਕ ਸਿੰਘ ਘੱਗ ਮੀਤ ਪ੍ਰਧਾਨ ਬਲਾਕ ਨਡਾਲਾ ਦੀ ਹਾਜ਼ਰੀ ਵਿਚ ਹੋਈ | ਇਸ ਮੌਕੇ ਆਗੂਆਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਤੇ ਕਿਹਾ ਕਿ ਕੁੱਝ ਏਜੰਸੀਆਂ ਜਿਵੇਂ ਵੇਰਕਾ ਮਿਲਕ ਪਲਾਂਟ ਜਾਂ ਹੋਰਾਂ ਨੇ ਵੱਡੇ ਪੱਧਰ 'ਤੇ ਦੁੱਧ, ਪਨੀਰ, ਦਹੀਂ, ਲੱਸੀ ਦੇ ਰੇਟ ਘਟਾਏ ਹਨ, ਜੋ ਕਿ ਕਿਸਾਨਾਂ ਲਈ ਮਾਰੂ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ਘੱਟੋ ਘੱਟ 100 ਰੁਪਏ ਕਿੱਲੋ ਦੁੱਧ ਦੇ ਰੇਟ ਹੋਣੇ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਬੁਲਾ ਕੇ ਰੇਟ ਵਧਾਏ ਜਾਣ ਤੇ ਜੋ ਨਕਲੀ ਦੁੱਧ ਤੋਂ ਸਮਾਨ ਬਣਦਾ ਹੈ, ਉਨ੍ਹਾਂ 'ਤੇ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸਕੱਤਰ ਕਰਮ ਸਿੰਘ ਮਾਨਾ ਤਲਵੰਡੀ, ਅਮਰੀਕ ਸਿੰਘ ਮਿਰਜ਼ਾਪੁਰ, ਰਾਜਵਿੰਦਰ ਸਿੰਘ ਮਿਰਜ਼ਾਪੁਰ, ਨਿਸ਼ਾਨ ਸਿੰਘ ਇਬਰਾਹੀਮਵਾਲ, ਕਸ਼ਮੀਰ ਸਿੰਘ ਬੋਪਾਰਾਏ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਭਾਖੜੀਆਣਾ ਦੇ ਛਿੰਝ ਮੇਲੇ 'ਚ ਨਾਂਮਵਰ ਪਹਿਲਵਾਨ 24 ਨੂੰ ਦਿਖਾਉਣਗੇ ਜੌਹਰ <br/> ਅਗਲੀ ਖ਼ਬਰ ਡੱਲਾ ਸਾਹਿਬ ਵਿਖੇ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।