15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਾਣੀ ਦੀ ਲੀਕੇਜ ਤੋਂ ਡਾਹਢੇ ਪ੍ਰੇਸ਼ਾਨ ਹਨ ਕਸਬਾ ਭੁਲੱਥ ਦੇ ਮੁਹੱਲਾ ਰਾਜਪੁਰ ਵਾਸੀ <br/>

ਅਜੀਤ ਡੈਸਕ 17-10-2025
ਭੁਲੱਥ, 16 ਅਕਤੂਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਦੇ ਮੁਹੱਲਾ ਰਾਜਪੁਰ ਦੇ ਵਾਸੀ ਪਾਣੀ ਦੀ ਲੀਕੇਜ ਤੋਂ ਡਾਹਢੇ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਪੁਰ ਵਾਸੀ ਸੁਖਵੰਤ ਸਿੰਘ ਤੱਖਰ ਸੀਨੀਅਰ ਅਕਾਲੀ ਆਗੂ ਨੇ ਦੱਸਿਆ ਕਿ ਉਨ੍ਹਾਂ ਦੇ ਮਹੱਲੇ ਵਿਚ ਜੋ ਰਸਤਾ ਅਖਾੜੇ ਨੂੰ ਜਾਂਦਾ ਹੈ ਉਸ ਦੇ ਮੋੜ ਦੇ ਉੱਪਰ ਹੀ ਕਾਫ਼ੀ ਦਿਨਾਂ ਤੋਂ ਪਾਣੀ ਦੀ ਲੀਕੇਜ ਹੋ ਰਹੀ ਹੈ | ਪਤਾ ਨਹੀਂ ਚੱਲ ਰਿਹਾ ਕਿ ਇਹ ਵਾਟਰ ਸਪਲਾਈ ਦੀ ਲੀਕੇਜ ਹੈ ਜਾਂ ਸੀਵਰੇਜ ਦੀ ਜਿਸ ਨਾਲ ਨੇੜੇ ਵਾਲੇ ਘਰਾਂ ਨੂੰ ਤਾਂ ਪਰੇਸ਼ਾਨੀ ਹੁੰਦੀ ਹੀ ਹੈ ਪ੍ਰੰਤੂ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਨਜ਼ਦੀਕੀ ਪਿੰਡਾਂ ਨੂੰ ਜਾਣ ਵਾਸਤੇ ਸਿਰਫ਼ ਇਹੀ ਇੱਕ ਮੁੱਖ ਰਸਤਾ ਹੈ ਜਿੱਥੇ ਕਿ ਕਾਫ਼ੀ ਆਵਾਜਾਈ ਰਹਿੰਦੀ ਹੈ ਇਸ ਰਸਤੇ ਤੇ ਰਸਤੇ ਤੇ ਹੀ ਪਾਣੀ ਖੜ੍ਹਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਉਹ ਕਈ ਵਾਰੀ ਨਗਰ ਪੰਚਾਇਤ ਦਫ਼ਤਰ ਜਾ ਕੇ ਇਸ ਸਬੰਧੀ ਜਾਣਕਾਰੀ ਦੇ ਚੁੱਕੇ ਹਨ ਪ੍ਰੰਤੂ ਕਾਫ਼ੀ ਦਿਨ ਬੀਤ ਜਾਣ ਤੇ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ | ਉਨ੍ਹਾਂ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨਾਲ ਵੀ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਕਿਸੇ ਨਾਲ ਵੀ ਉਨ੍ਹਾਂ ਦਾ ਰਾਬਤਾ ਕਾਇਮ ਨਹੀਂ ਹੋ ਸਕਿਆ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਭਾਵੇਂ ਇਹ ਵਾਟਰ ਸਪਲਾਈ ਦੀ ਲੀਕੇਜ ਹੈ ਜਾਂ ਸੀਵਰੇਜ ਦੀ ਲੀਕੇਜ ਜਲਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਅਤੇ ਨਜ਼ਦੀਕੀ ਘਰਾਂ ਵਾਲਿਆਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਬੈਂਕ ਤੋਂ ਪੈਸੇ ਕਢਵਾ ਕੇ ਜਾ ਰਹੇ ਵਿਅਕਤੀ ਕੋਲੋਂਾ ਪੈਸਿਆਂ ਦੀ ਖੋਹ ਕਰਨ ਵਾਲੇ ਦੋ ਕਾਬੂ <br/> ਅਗਲੀ ਖ਼ਬਰ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਤਲਵੰਡੀ ਮੰਡ ਤੇ ਸਰਦਾਰ ਸਿੰਘ ਵਾਲਾ 'ਚ ਰਾਹਤ ਸਮੱਗਰੀ ਵੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।