03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜਲੰਧਰ ਇੰਟਰਪ੍ਰਾਈਜ਼ਸ ਵਲੋਂ ਸ਼ੁਰੂ ਕੀਤੀ ਦੀਵਾਲੀ ਸੇਲ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 20-10-2025
ਸੁਲਤਾਨਪੁਰ ਲੋਧੀ, 19 ਅਕਤੂਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਥਿਤ ਇਲੈਕਟੋ੍ਰਨਿਕ ਉਤਪਾਦਾਂ ਦੇ ਸਭ ਤੋਂ ਵੱਡੇ ਤੇ ਭਰੋਸੇਮੰਦ ਸ਼ੋਅ ਰੂਮ ਜਲੰਧਰ ਇੰਟਰਪ੍ਰਾਈਜ਼ਜ਼ ਵਲੋਂ ਦੀਵਾਲੀ ਸੇਲ ਸ਼ੁਰੂ ਕਰਦਿਆਂ ਸਾਰੇ ਹੀ ਇਲੈਕਟੋ੍ਰਨਿਕ ਉਤਪਾਦਾਂ 'ਤੇ ਵਿਸ਼ੇਸ਼ ਛੋਟ ਦਿੱਤੀ ਹੈ | ਇਸ ਸੇਲ ਮੌਕੇ ਗ੍ਰਾਹਕਾਂ ਨੂੰ ਇਲੈੱਕਟ੍ਰਾਨਿਕ ਉਤਪਾਦਾਂ ਦੀ ਖ਼ਰੀਦ ਉੱਪਰ ਗਿਫ਼ਟ ਵੀ ਦਿੱਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਇੰਟਰਪ੍ਰਾਈਜ਼ਜ਼ ਦੇ ਐਮ.ਡੀ. ਮਨਮੋਹਨ ਸਿੰਘ ਕੁੰਦਨ ਟੀ.ਵੀ. ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ ਰੂਮ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਇਲੈੱਕਟ੍ਰਾਨਿਕ ਕੰਪਨੀਆਂ ਸੈਮਸੰਗ, ਐਲ.ਜੀ, ਮਿਤਸੁਬਿਸੀ, ਹਿਟੈਚੀ, ਟਾਟਾ, ਉਨੀਡਾ, ਵੀਡੀਓਕੋਣ, ਵਰਲਪੂਲ, ਬੋਸ਼, ਐਫ.ਬੀ.ਆਈ ਆਦਿ ਦੇ ਏ.ਸੀ, ਫ਼ਰਿਜਾਂ, ਵਾਸ਼ਿੰਗ ਮਸ਼ੀਨਾਂ, ਐਲ.ਈ.ਡੀ. ਤੇ ਹੋਰ ਸਮਾਨ ਬਹੁਤ ਹੀ ਵਾਜਬ ਰੇਟਾਂ ਤੇ ਹਰ ਸਮੇਂ ਉਪਲਬਧ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਜਲੰਧਰ ਇੰਟਰਪ੍ਰਾਈਜ਼ਜ਼ ਦਾ ਮਕਸਦ ਗਾਹਕਾਂ ਨੂੰ ਤਸੱਲੀਬਖ਼ਸ਼ ਸੇਵਾਵਾਂ ਦੇਣਾ ਹੈ | ਹਰ ਇਲੈਕਟੋ੍ਰਨਿਕ ਉਤਪਾਦ ਦੀ ਸਰਵਿਸ ਗ੍ਰਾਹਕ ਨੂੰ ਉਸ ਦੇ ਘਰ ਤੱਕ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸਾਰੇ ਇਲੈੱਕਟ੍ਰਾਨਿਕ ਉਤਪਾਦਾਂ ਉੱਪਰ ਗ੍ਰਾਹਕਾਂ ਨੂੰ ਫਾਈਨੈਂਸ ਦੀ ਸਹੂਲਤ ਵੀ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਹ ਸੇਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਚੱਲੇਗੀ, ਗ੍ਰਾਹਕ ਇਸ ਦਾ ਫ਼ਾਇਦਾ ਉਠਾ ਸਕਦੇ ਹਨ |

ਪਿਛਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਖੜਗ ਸਿੰਘ ਦੇ 169ਵੇਂ ਜਨਮ ਦਿਹਾੜੇ ਸੰਬੰਧੀ ਸਾਲਾਨਾ ਜੋੜ ਮੇਲਾ 28 ਨੂੰ <br/> ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਕਰਵਾਇਆ ਹਿੰਦੀ ਕਵਿਤਾ ਵਾਚਣ ਮੁਕਾਬਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।