23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਾਰਤੀ ਰੇਲਵੇ ਨੂੰ ਵਿਸ਼ਵ ਮਿਆਰਾਂ ਦੇ ਅਨੂਕੁਲ ਬਣਾਉਣ ਵਿਚ ਆਰ.ਸੀ.ਐਫ. ਦਾ ਸ਼ਲਾਘਾਯੋਗ ਯੋਗਦਾਨ-ਹਰੀ ਸ਼ੰਕਰ ਵਰਮਾ

ਅਜੀਤ ਡੈਸਕ 24-10-2025
ਕਪੂਰਥਲਾ, 23 ਅਕਤੂਬਰ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ (ਸੁਰੱਖਿਆ) ਹਰੀ ਸ਼ੰਕਰ ਵਰਮਾ ਨੇ ਅੱਜ ਰੇਲ ਕੋਚ ਫ਼ੈਕਟਰੀ ਦੀ ਵਰਕਸ਼ਾਪ ਦਾ ਦੌਰਾ ਕਰਕੇ ਕੋਚ ਨਿਰਮਾਣ ਪ੍ਰਕਿਰਿਆ, ਆਰ.ਸੀ.ਐਫ. ਵਲੋਂ ਬਣਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਏ.ਸੀ. ਤੇ ਨਾਨ ਏ.ਸੀ. ਰੇਲ ਡੱਬਿਆਂ, ਰੇਲ ਡੱਬਿਆਂ ਵਿਚ ਲਗਾਏ ਗਏ ਇਲੈਕਟ੍ਰੀਕਲ ਉਪਕਰਨਾਂ ਤੇ ਉਨ੍ਹਾਂ ਦੀਆਂ ਐਪਲੀਕੇਸ਼ਨ ਦੀ ਬਾਰੀਕੀ ਨਾਲ ਜਾਂਚ ਕੀਤੀ | ਇਸ ਤੋਂ ਪਹਿਲਾਂ ਆਰ.ਸੀ.ਐਫ. ਦੇ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਰਵੀ ਕੁਮਾਰ ਤੇ ਸੀਨੀਅਰ ਅਧਿਕਾਰੀਆਂ ਨੇ ਹਰੀ ਸ਼ੰਕਰ ਵਰਮਾ ਦੇ ਆਰ.ਸੀ.ਐਫ. ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ | ਵਰਕਸ਼ਾਪ ਦੇ ਦੌਰੇ ਤੋਂ ਬਾਅਦ ਡਾਇਰੈਕਟਰ ਜਨਰਲ ਨੇ ਆਰ.ਸੀ.ਐਫ. ਦੇ ਪਿ੍ੰਸੀਪਲ ਐਚ.ਓ.ਡੀ. ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰੇਲ ਡੱਬਿਆਂ ਦੀ ਸੁਰੱਖਿਆ, ਉਤਪਾਦਨ ਸਮਰੱਥਾ ਤੇ ਚਾਲੂ ਵਿੱਤੀ ਵਰ੍ਹੇ ਦੌਰਾਨ ਬਣਾਏ ਜਾਣ ਵਾਲੇ ਵੱਖ-ਵੱਖ ਡਿਜ਼ਾਈਨਾਂ ਦੇ ਰੇਲ ਡੱਬਿਆਂ ਸਬੰਧੀ ਗੱਲਬਾਤ ਕੀਤੀ | ਇਸ ਮੌਕੇ ਆਰ.ਸੀ.ਐਫ. ਦੇ ਡਿਜ਼ਾਈਨ ਵਿਭਾਗ ਨੇ ਕੋਚ ਵਾਇਰਿੰਗ ਤੇ ਸੁਰੱਖਿਆ ਦੇ ਹੋਰ ਪਹਿਲੂਆਂ ਵਿਚ ਸੁਧਾਰ ਸਬੰਧੀ ਆਰ.ਸੀ.ਐਫ. ਵਲੋਂ ਚੁੱਕੇ ਗਏ ਕਦਮਾਂ ਬਾਰੇ ਇਕ ਪੇਸ਼ਕਾਰੀ ਦਿੱਤੀ | ਇਸ ਮੌਕੇ ਹਰੀ ਸ਼ੰਕਰ ਵਰਮਾ ਨੇ ਭਾਰਤੀ ਰੇਲਵੇ ਨੂੰ ਵਿਸ਼ਵ ਮਿਆਰਾਂ ਦੇ ਅਨੁਕੂਲ ਬਣਾਉਣ ਲਈ ਆਰ.ਸੀ.ਐਫ. ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਆਰ.ਸੀ.ਐਫ. ਨੂੰ ਡਿਜ਼ਾਈਨਿੰਗ ਅਤੇ ਨਿਰਮਾਣ ਵਿਚ ਆਪਣੀ ਸਰਵਉੱਚ ਸਥਿਤੀ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਰੇਲ ਡੱਬਿਆਂ ਦੇ ਨਿਰਮਾਣ ਵਿਚ ਆਰ.ਸੀ.ਐਫ. ਦੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕੀਤੀ ਤੇ ਇਸ ਪ੍ਰਕਿਰਿਆ ਨੂੰ ਭਵਿੱਖ ਵਿਚ ਵੀ ਆਰ.ਸੀ.ਐਫ. ਦੇ ਉਤਪਾਦਨ ਵਿਚ ਵਾਧਾ ਕਰਨ ਸਮੇਤ ਹੋਰ ਵੱਖ-ਵੱਖ ਪਹਿਲੂਆਂ ਬਾਰੇ ਵਡਮੁੱਲੇ ਸੁਝਾਅ ਵੀ ਦਿੱਤੇ | ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਇਸ ਖੇਤਰ ਵਿਚ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਤਪਰ ਰਹਿੰਦਾ ਹੈ |
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਸੰਬੰਧਿਤ ਥਾਣੇ 'ਚ ਕੇਸ ਦਰਜ ਹੋਵੇਗਾ-ਐੱਸ.ਡੀ.ਐੱਮ. ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਤਰਨਤਾਰਨ ਰੈਲੀ 'ਚ ਸੁਲਤਾਨਪੁਰ ਲੋਧੀ ਤੋਂ ਵੱਡਾ ਜਥਾ ਸ਼ਾਮਿਲ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।