08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੂੜੇ ਦੀ ਗੱਡੀ 'ਚ ਲਾਸ਼ ਰੱਖਣ ਦੇ ਮਾਮਲੇ 'ਚ ਨਗਰ ਨਿਗਮ ਦਾ ਇੰਸਪੈਕਟਰ ਮੁਅੱਤਲ

ਅਜੀਤ ਡੈਸਕ 22-11-2025
ਫਗਵਾੜਾ, 21 ਨਵੰਬਰ (ਹਰਜੋਤ ਸਿੰਘ ਚਾਨਾ)-ਇਥੋਂ ਦੇ ਸਿਵਲ ਹਸਪਤਾਲ ਤੋਂ ਕੂੜੇ ਵਾਲੀ ਗੱਡੀ 'ਚ ਲਾਸ਼ ਰੱਖ ਕੇ ਸ਼ਮਸ਼ਾਨਘਾਟ ਸੰਸਕਾਰ ਲਈ ਲਿਜਾਉਣ ਦੇ ਮਾਮਲੇ ਦੇ ਸਬੰਧ 'ਚ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਐਸ.ਐਸ.ਪੀ. ਤੇ ਨਿਗਮ ਕਮਿਸ਼ਨਰ ਨੂੰ ਜਾਰੀ ਹੋਏ ਨੋਟਿਸ ਤੋਂ ਬਾਅਦ ਐਕਸ਼ਨ ਲੈਂਦਿਆ ਅੱਜ ਇਸ ਮਾਮਲੇ 'ਚ ਇਥੋਂ ਦੇ ਸੈਨੇਟਰੀ ਅਫ਼ਸਰ ਹਿਤੇਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ ਇਸ ਦੀ ਪੁਸ਼ਟੀ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕੀਤੀ | ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਲਾਪਰਵਾਹੀ ਸੀ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਸੱਟ ਵੱਜੀ ਹੈ ਜਿਸ ਕਾਰਨ ਇਸ ਖਿਲਾਫ਼ ਕਾਰਵਾਈ ਕੀਤੀ ਗਈ ਹੈ | ਵਰਨਣਯੋਗ ਹੈ ਕਿ ਇੱਕ ਅਣਪਛਾਤੀ ਲਾਸ਼ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਕੂੜੇ ਵਾਲੇ ਗੱਡੀ 'ਚ ਰੱਖ ਕੇ ਸੰਸਕਾਰ ਲਈ ਲਿਜਾਇਆ ਗਿਆ ਸੀ ਜਿਸ ਦੀ ਖਬਰ ਤੇ ਵੀਡਿਉ ਵਾਇਰਲ ਹੋਣ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਜਾਰੀ ਕਰਕੇ ਜੁਆਬ ਤਲਬ ਕੀਤਾ ਹੈ ਤੇ ਪ੍ਰਸਾਸ਼ਨ ਵਲੋਂ ਇਸ 'ਤੇ ਪਹਿਲਾ ਹੀ ਕਾਰਵਾਈ ਕਰਦਿਆਂ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਬਰਨਾ ਪਿੰਡ 'ਚ ਬਣੀ ਲਾਇਬ੍ਰੇਰੀ ਤੇ ਪੰਚਾਇਤ ਘਰ ਦਾ ਉਦਘਾਟਨ ਅਗਲੀ ਖ਼ਬਰ ਬਾਬਾ ਹਾਕਮ ਸਿੰਘ ਅਤੇ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।