19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਆਰ.ਸੀ.ਐਫ਼. ਵਿਖੇ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 25-11-2025
ਹੁਸੈਨਪੁਰ, 24 ਨਵੰਬਰ (ਤਰਲੋਚਨ ਸਿੰਘ ਸੋਢੀ)-ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਸਮਰਪਿਤ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਆਲ ਇੰਡੀਆ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਰੇਲਵੇ ਕਰਮਚਾਰੀ ਸੰਗਠਨ ਦੇ ਦਫ਼ਤਰ ਵਿਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਧਰਤੀ ਆਬਾ ਬਿਰਸਾ ਮੁੰਡਾ ਦੇ ਚਿੱਤਰ ਨੂੰ ਮਾਲਾ ਚੜ੍ਹਾ ਕੇ ਤੇ ਉਨ੍ਹਾਂ ਦੇ ਜੀਵਨ ਦੇ ਸੰਘਰਸ਼ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਇੰਜ. ਜੀਤ ਸਿੰਘ ਜ਼ੋਨਲ ਪ੍ਰਧਾਨ, ਆਰ.ਸੀ. ਮੀਣਾ ਜ਼ੋਨਲ ਸੈਕਟਰੀ, ਜ਼ੋਨਲ ਕਾਰਜਕਾਰੀ ਪ੍ਰਧਾਨ ਸੋਹਣ ਬੈਠਾ, ਜ਼ੋਨਲ ਵਧੀਕ ਸਕੱਤਰ ਦੇਸ ਰਾਜ, ਰਣਜੀਤ ਸਿੰਘ, ਸਾਬਕਾ ਜ਼ੋਨਲ ਸਕੱਤਰ ਅਤੇ ਬਿਬਿਆਨਾ ਇੱਕਾ ਸਾਬਕਾ ਕਾਰਜਕਾਰੀ ਮੈਂਬਰ ਨੇ ਕੀਤੀ | ਇਸ ਮੌਕੇ ਸੰਗਠਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ ਦੁਆਰਾ ਲਿਖੀ ਗਈ ਕਿਤਾਬ 'ਧਰਤੀ ਆਬਾ ਬਿਰਸਾ ਮੁੰਡਾ' ਆਦਿਵਾਸੀ ਅੰਦੋਲਨ ਦਾ ਮਹਾਨ ਨਾਇਕ ਰਿਲੀਜ਼ ਕੀਤੀ ਗਈ, ਜਦਕਿ ਇੰਜ. ਜੀਤ ਸਿੰਘ ਵਲੋਂ ਵੱਖ-ਵੱਖ ਮਹਾਨ ਪੁਰਸ਼ਾਂ ਦੇ ਜੀਵਨ ਤੇ ਸੰਘਰਸ਼ਾਂ 'ਤੇ ਝਾਤ ਪਾਉਂਦੀਆਂ ਲਗਭਗ 10 ਤੋਂ 12 ਕਿਤਾਬਾਂ ਲੋਕ ਅਰਪਿਤ ਕੀਤੀਆਂ ਹਨ | ਇਸੇ ਦੌਰਾਨ ਸੰਗਰਾ ਵਲੋਂ ਵੀ ਬਿਰਸਾ ਮੁੰਡਾ ਦੇ ਜਨਮ ਦਿਨ ਸਬੰਧੀ ਵਰਕਰਜ਼ ਕਲੱਬ ਆਰ.ਸੀ.ਐਫ਼. ਵਿਚ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੰਗਰਾ ਦੀ ਪ੍ਰਧਾਨ ਬਿਬਿਆਨਾ ਇਕਾ, ਬਿਮਲਾ ਪ੍ਰਭਾ ਬਾਰਲਾ, ਪ੍ਰਾਣ ਕਿ੍ਸ਼ਨਾ ਨਾਇਕ ਸੀ.ਐਮ., ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਸਕੱਤਰ ਆਰ.ਸੀ. ਮੀਨਾ, ਓ.ਬੀ.ਸੀ. ਦੇ ਪ੍ਰਧਾਨ ਅਰਵਿੰਦ ਪ੍ਰਸਾਦ, ਜਨਰਲ ਸਕੱਤਰ ਅਸ਼ੋਕ ਕੁਮਾਰ ਤੇ ਸਾਬਕਾ ਡਿਪਟੀ ਸੀ.ਪੀ.ਓ.ਐਸ.ਪੀ. ਮੰਡਲ ਨੇ ਕੀਤੀ | ਪ੍ਰੋਗਰਾਮ ਵਿਚ ਮੁੱਖ ਤੌਰ 'ਤੇ ਕਬਾਇਲੀ ਸੱਭਿਆਚਾਰ ਦੇ ਪ੍ਰਭਾਵਸ਼ਾਲੀ ਨਾਚ, ਗੀਤ, ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ ਗਏ | ਇਸ ਸਮਾਗਮ ਵਿਚ ਸੰਗਠਨ ਦੇ ਮਿਹਨਤੀ ਤੇ ਜੁਝਾਰੂ ਸਾਥੀਆਂ ਜਿਨ੍ਹਾਂ ਵਿਚ ਸਾਬਕਾ ਜ਼ੋਨਲ ਸਕੱਤਰ ਰਣਜੀਤ ਸਿੰਘ ਅਤੇ ਬਿਬਿਆਨਾ ਇੱਕਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਧੂਰਾ ਸਿੰਘ, ਜਸਪਾਲ ਸਿੰਘ, ਰਾਜ ਕੁਮਾਰ ਪ੍ਰਜਾਪਤੀ, ਆਸ਼ੀਸ਼ ਮੰਡੀ, ਲੱਖਣ ਪਾਹਨ, ਨਾਰੀ ਸ਼ਕਤੀ ਸੰਗਠਨ ਦੀ ਪੂਰੀ ਟੀਮ ਅਤੇ ਵੱਡੀ ਗਿਣਤੀ ਵਿਚ ਕਬਾਇਲੀ ਭਾਈਚਾਰੇ ਦੇ ਕਰਮਚਾਰੀ, ਉਨ੍ਹਾਂ ਦੇ ਪਰਿਵਾਰਾਂ ਸਮੇਤ ਸਮਾਗਮ 'ਚ ਸ਼ਾਮਿਲ ਹੋਏ |
ਪਿਛਲੀ ਖ਼ਬਰ ਪਲੈਨਿਟ ਪ੍ਰੋਟੈਕਟਰਜ਼ ਸਕਾਊਟ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸਹਿਕਾਰੀ ਸਭਾ ਢੱਡੇ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।