ਭੁਲੱਥ, 24 ਨਵੰਬਰ (ਮਨਜੀਤ ਸਿੰਘ ਰਤਨ)-ਪਲੈਨਿਟ ਪ੍ਰੋਟੈਕਟਰਜ਼ ਸਕਾਊਟ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਕਸਬਾ ਭੁਲੱਥ ਵਿਖੇ ਸੁਸਾਇਟੀ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ 'ਚ ਭੁਲੱਥ ਦੇ ਥਾਣਾ ਮੁਖੀ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿਚ ਇਹ ਵਿਚਾਰ ਕੀਤਾ ਗਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਧੁੱਸੀ ਬੰਨ੍ਹ, ਮੰਡ ਹਬੀਬਵਾਲ, ਮੰਡ ਇਬਰਾਹੀਮਵਾਲ ਤੱਕ ਰੁੱਖ ਲਗਾਏ ਜਾਣਗੇ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਜਿੱਥੇ ਬਰਮਾ ਬਣਿਆ ਹੋਈਆਂ ਹਨ ਉਸ ਦੇ ਆਲੇ ਦੁਆਲੇ ਧਰੇਕਾਂ ਅਤੇ ਨਿੰਮ ਦੇ ਬੂਟੇ ਲਗਾਏ ਜਾਣਗੇ ਇਸ ਮੀਟਿੰਗ ਵਿਚ ਥਾਣਾ ਮੁਖੀ ਰਣਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਵੀ ਵਾਤਾਵਰਨ ਦੇ ਪ੍ਰੇਮੀ ਹਨ ਅਤੇ ਸੁਸਾਇਟੀ ਲਈ ਯੋਗਦਾਨ ਪਾਉਂਦੇ ਰਹਿਣਗੇ ਅਤੇ ਸੋਸਾਇਟੀ ਦਾ ਸਾਥ ਦੇਣਗੇ ਇਸ ਮੌਕੇ ਤੇ ਪ੍ਰਧਾਨ ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ, ਅਮਨਦੀਪ ਸਿੰਘ ਬਾਜਵਾ, ਸਤਪਾਲ ਸਿੰਘ ਬੇਗੋਵਾਲ, ਗੁਰੀ ਬੱਲੋਚੱਕ, ਗੁਰਸੇਵਕ ਸਿੰਘ ਰੰਧਾਵਾ, ਗੋਪੀ ਬਾਗੜੀਆਂ, ਸੁਖਵਿੰਦਰ ਸਿੰਘ ਬਾਗੜੀਆਂ, ਹਕੂਮਤ ਸਿੰਘ ਕਮਰਾਏ, ਰਮਨ ਟਾਂਡੀ, ਰਿੰਕੂ ਜੈਦ, ਬਲਵਿੰਦਰ ਸਿੰਘ ਚੀਮਾ, ਸਾਬੀ ਬੋਪਾਰਾਏ, ਜੀਵਨ ਸਿੰਘ ਭਗਵਾਨਪੁਰ, ਰਵਿੰਦਰ ਸਿੰਘ ਟਾਹਲੀ ਹਾਜ਼ਰ ਸਨ |