ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਪਿੰਡ ਭੁੱਲਾਰਾਈ ਵਿਖੇ ਦੋ ਧੜਿਆਂ ਦੀ ਹੋਈ ਲੜਾਈ ਦੌਰਾਨ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਦੀ ਦਸਤਾਰ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਜਦੋਂ ਅੱਜ ਸਿੱਖ ਜਥੇਬੰਦੀਆਂ ਦੇ ਆਗੂ ਐਸ.ਪੀ. ਦਫ਼ਤਰ ਅੱਗੇ ਧਰਨਾ ਲਗਾਉਣ ਲਈ ਇਕੱਠੇ ਹੋਏ ਤਾਂ ਐਸ.ਪੀ. ਮਾਧਵੀ ਸ਼ਰਮਾ ਦੇ ਭਰੋਸੇ ਮਗਰੋਂ ਧਰਨਾ ਰੱਦ ਹੋ ਗਿਆ | ਇਨ੍ਹਾਂ ਆਗੂਆਂ ਦੀ ਮੰਗ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295-ਏ (299 ਬੀ.ਐਨ.ਐਸ.) ਲਗਾਈ ਜਾਵੇ ਤੇ ਪੁਲੀਸ ਵਲੋਂ ਉਨ੍ਹਾਂ ਨੂੰ ਧਾਰਾ ਲਗਾਉਣ ਦਾ ਭਰੋਸਾ ਦੇ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਸਾਬਕਾ ਚੇਅਰਮੈਨ ਦੇ ਘਰ 'ਚ ਆ ਕੇ ਹਮਲਾ ਕਰਨ ਦੇ ਮਾਮਲੇ 'ਚ 452 ਵੀ ਲਗਾਈ ਜਾਵੇ ਜਿਸ ਨੂੰ ਉਨ੍ਹਾਂ ਪੜਤਾਲ ਕਰਕੇ ਤੁਰੰਤ ਨਤੀਜੇ ਦਾ ਭਰੋਸਾ ਦਿੱਤਾ ਹੈ | ਧਾਰਾ 299 ਲਗਾਏ ਜਾਣ ਦੀ ਪੁਸ਼ਟੀ ਐਸ.ਪੀ. ਮਾਧਵੀ ਸ਼ਰਮਾ ਨੇ ਸੰਪਰਕ ਕਰਨ 'ਤੇ ਕੀਤੀ ਹੈ |