16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਫਗਵਾੜਾ ਸ਼ੂਗਰ ਮਿੱਲ ਕੱਲ੍ਹ ਤੋਂ ਚਾਲੂ ਹੋਵੇਗੀ

ਅਜੀਤ ਡੈਸਕ 04-12-2025
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਗੋਲਡਨ ਸੰਧੜ ਸ਼ੂਗਰ ਮਿੱਲ ਗੰਨੇ ਦੀ ਪਿੜਾਈ ਦਾ ਕੰਮ 5 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ਯੂਨਿਟ ਹੈੱਡ ਅਮਰੀਕ ਸਿੰਘ ਬੁੱਟਰ ਨੇ ਦੱਸਿਆ ਕਿ ਅੱਜ ਮਿੱਲ ਕੰਪਲੈਕਸ 'ਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ | 5 ਦਸੰਬਰ ਨੂੰ ਭੋਗ ਤੇ ਅਰਦਾਸ ਉਪਰੰਤ ਪਿੜਾਈ ਦਾ ਕੰਮ ਸ਼ੁਰੂ ਹੋਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਪੁੱਜਣ ਤੇ ਮਿਲੀ ਪਰਚੀ ਅਨੁਸਾਰ ਆਪਣਾ ਗੰਨਾ ਲਿਆਉਣ ਤੇ ਕਿਸੇ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ |
ਪਿਛਲੀ ਖ਼ਬਰ ਵਿਦਿਆਰਥਣ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨੌਜਵਾਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ 12ਵੇਂ ਅੰਮਿ੍ਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ ਦੌਰਾਨ ਕੋਲੰਬੀਆ ਤੋਂ ਆਏ ਕਲਾਕਾਰਾਂ ਨੇ ਦਿਖਾਏ ਜੌਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।