ਡਡਵਿੰਡੀ, 3 ਦਸੰਬਰ (ਦਿਲਬਾਗ ਸਿੰਘ ਝੰਡ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਬਲਾਕ ਸੰਮਤੀ ਦੇ ਜ਼ੋਨ ਨੰਬਰ 12 ਜੈਨਪੁਰ ਤੋਂ ਕਾਂਗਰਸ ਪਾਰਟੀ ਨੇ ਅੰਮਿ੍ਤਪਾਲ ਸਿੰਘ ਜੈਨਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਜ਼ਿਕਰਯੋਗ ਹੈ ਕਿ ਜ਼ੋਨ ਨੰਬਰ 12 ਅਧੀਨ ਹਲਕੇ ਦੇ ਪਿੰਡ ਜੈਨਪੁਰ, ਡਡਵਿੰਡੀ, ਚੱਕ ਕੋਟਲਾ, ਹੈਬਤਪੁਰ, ਝੱਲ ਲੇਈ ਵਾਲਾ, ਫ਼ੌਜੀ ਕਲੋਨੀ ਰਣਧੀਰਪੁਰ ਸਮੇਤ ਹਲਕੇ ਦੇ 7 ਪਿੰਡ ਆਉਂਦੇ ਹਨ | ਜੈਨਪੁਰ ਜ਼ੋਨ ਤੋਂ ਚੋਣ ਲੜ ਰਹੇ ਅੰਮਿ੍ਤਪਾਲ ਸਿੰਘ ਨੇ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਵਜੂਦ ਹੈ ਅਤੇ ਲੋਕਾਂ ਵਿਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ |