16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਭੁਲੱਥ ਦਾ 105 ਸਾਲਾ ਬਾਪੂ ਅੱਜ ਵੀ ਭਾਰਤ-ਪਾਕਿ ਦੀ ਵੰਡ ਦੀ ਗੱਲ ਕਰਦਿਆਂ ਹੋ ਜਾਂਦੈ ਭਾਵੁਕ

ਅਜੀਤ ਡੈਸਕ 04-12-2025
ਭੁਲੱਥ, 3 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਉਮਰ ਦੇ 105 ਸਾਲ ਹੰਡਾ ਚੁੱਕਾ ਬਾਪੂ ਬਾਈ ਸੋਹਣ ਲਾਲ ਪੁੱਤਰ ਬਾਵਾ ਰਾਮ ਅੱਜ ਵੀ ਭਾਰਤ-ਪਾਕਿਸਤਾਨ ਦੀ ਵੰਡ ਨੂੰ ਲੈ ਕੇ ਗੱਲਬਾਤ ਕਰਦਿਆਂ ਭਾਵੁਕ ਹੋ ਜਾਂਦਾ ਹੈ | ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਪਾਕਿਸਤਾਨ ਦੀ ਵੰਡ ਕਰਕੇ ਉਸ ਨੂੰ ਨਿੱਜੀ ਤੌਰ 'ਤੇ ਬੜਾ ਸੰਤਾਪ ਹੰਡਾਉਣਾ ਪਿਆ ਹੈ | ਇੱਥੋਂ ਦੇ ਮੁਸਲਿਮ ਭਾਈਚਾਰੇ ਦੇ ਉਨ੍ਹਾਂ ਦੇ ਭਰਾਵਾਂ ਨਾਲੋਂ ਵੀ ਵੱਧ ਪਿਆਰੇ ਦੋਸਤ ਅਜੀਜ ਖ਼ਾਨ, ਰਮਜਾਨ ਅਲੀ ਤੇ ਗੁਲਾਮ ਨਬੀ ਜੋ 1947 ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਪਾਕਿਸਤਾਨ ਵਿਚ ਚਲੇ ਗਏ, ਸੋਹਣ ਲਾਲ ਦਾ ਕਹਿਣਾ ਹੈ ਕਿ ਉਹ ਇਕੱਠੇ ਕਬੱਡੀ ਖੇਡਦੇ ਰਹੇ ਸਨ ਤੇ ਉਨ੍ਹਾਂ ਨੂੰ ਜਦ ਉਹ ਯਾਦ ਕਰਦੇ ਹਨ ਤਾਂ ਭਾਵੁਕ ਹੋ ਜਾਂਦੇ ਹਨ | ਉਹ ਆਪਣੇ ਪਰਿਵਾਰ ਬਾਰੇ ਦੱਸਦੇ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਚਾਰ ਬੇਟੀਆਂ ਤੇ ਦੋ ਬੇਟੇ ਹਨ | ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਮੁਖ਼ਤਿਆਰਾਂ ਬੀਬੀ ਦਾ ਇੰਤਕਾਲ ਹੋ ਚੁੱਕਾ ਹੈ, ਸਰੀਰ ਪੱਖੋਂ ਅੱਜ ਵੀ ਬਾਈ ਸੋਹਣ ਲਾਲ ਬਾਪੂ ਦਾ ਸਡੋਲ ਤੇ ਨਿਰੋਗ ਸਰੀਰ ਹੈ ਤੇ ਉਹ ਆਪਣੇ ਬੀਤੇ ਹੋਏ ਸਮੇਂ ਦੀਆਂ ਯਾਦਾਂ ਨੂੰ ਸਮੋਈ ਬੈਠੇ ਹਨ | ਉਨ੍ਹਾਂ ਦੇ ਨਾਲ ਆਏ ਬਾਬਾ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦਾ ਬਚਪਨ ਵੀ ਬਾਪੂ ਸੋਹਣ ਲਾਲ ਦੇ ਕਾਫ਼ੀ ਕਰੀਬ ਲੰਘਿਆ ਹੈ |
ਪਿਛਲੀ ਖ਼ਬਰ ਕਾਂਗਰਸ ਨੇ ਬਲਾਕ ਸੰਮਤੀ ਜ਼ੋਨ 12 ਜੈਨਪੁਰ ਤੋਂ ਅੰਮਿ੍ਤਪਾਲ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਅਗਲੀ ਖ਼ਬਰ ਕਾਰ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਕਾਰ ਖੜ੍ਹੇ ਟਰੱਕ 'ਚ ਵੱਜੀ, 4 ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।