21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਇਨਰਵੀਲ ਕਲੱਬ ਨੇ ਲੋੜਵੰਦਾਂ ਨੂੰ ਕੀਤੀ ਰਜਾਈਆਂ ਦੀ ਵੰਡ

ਅਜੀਤ ਡੈਸਕ 26-12-2025
ਕਪੂਰਥਲਾ, 25 ਦਸੰਬਰ (ਸਡਾਨਾ)-ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਇਨਰਵੀਲ ਕਲੱਬ ਵਲੋਂ ਝੁੱਗੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਸਰਦੀ ਦੇ ਮੌਸਮ ਦੌਰਾਨ ਠੰਡ ਤੋਂ ਬਚਣ ਲਈ ਰਜਾਈਆਂ ਭੇਟ ਕੀਤੀਆਂ ਗਈਆਂ | ਕਲੱਬ ਦੇ ਪ੍ਰਧਾਨ ਡਾ. ਮੀਨਾ ਸੇਠੀ ਦੀ ਅਗਵਾਈ ਹੇਠ ਇਨਰਵੀਲ ਦੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਡਾ. ਸੁਰਜੀਤ ਕੌਰ, ਸੋਨਿਕਾ ਗੁਪਤਾ ਤੇ ਹੋਰ ਮੈਂਬਰਾਂ ਨੇ ਕਰਤਾਰਪੁਰ ਰੋਡ 'ਤੇ ਝੁੱਗੀਆਂ ਵਿਚ ਰਹਿੰਦੇ 40 ਦੇ ਕਰੀਬ ਪਰਿਵਾਰਾਂ ਨੂੰ ਰਜਾਈਆਂ ਵੰਡੀਆਂ | ਕਲੱਬ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਲੋੜਵੰਦਾਂ ਨੂੰ ਕੰਬਲ ਤੇ ਰਜਾਈਆਂ ਵੰਡੀਆਂ ਜਾਂਦੀਆਂ ਹਨ ਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਇਹ ਕਾਰਜ ਜਾਰੀ ਰੱਖੇ ਜਾਣਗੇ | ਇਸ ਕਾਰਜ ਦੌਰਾਨ ਕਲੱਬ ਮੈਂਬਰ ਮਧੂ ਪਰਿਹਾਰ, ਡਾ. ਸੰਗੋਟਾ, ਕੁਲਜੀਤ ਕੌਰ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਦਰਗਾਹ ਸ਼ਰੀਫ਼ 'ਤੇ ਕੀਤੀ ਚਾਦਰਾਂ ਚੜ੍ਹਾਉਣ ਦੀ ਰਸਮ ਅਗਲੀ ਖ਼ਬਰ ਨਸ਼ਾ ਮੁਕਤੀ ਲਈ ਲੋਕ ਲਹਿਰ ਬਣੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ-ਕਰਮਜੀਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।