21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਵ. ਵਾਜਪਾਈ ਨੇ ਆਪਣੇ ਜੀਵਨ 'ਚ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ-ਰਜੇਸ਼ ਬਾਘਾ

ਅਜੀਤ ਡੈਸਕ 26-12-2025
ਕਪੂਰਥਲਾ, 25 ਦਸੰਬਰ (ਅਮਰਜੀਤ ਕੋਮਲ)-ਭਾਰਤ ਰਤਨ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ 'ਤੇ ਭਾਜਪਾ ਵਲੋਂ ਮੰਦਰ ਧਰਮ ਸਭਾ ਕਪੂਰਥਲਾ 'ਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ 'ਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਆਰੰਭ 'ਚ ਭਾਜਪਾ ਦੇ ਉਪ ਪ੍ਰਧਾਨ ਤੇ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਜੇਸ਼ ਬਾਘਾ, ਪਾਥਵੇਅ ਗਲੋਬਲ ਅਲਾਇੰਸ ਤੇ ਕੌਮੀ ਪ੍ਰਧਾਨ ਬਿ੍ਟਿਸ਼ ਰਵਿਦਾਸੀਆ ਹੈਰੀਟੇਜ ਫਾਊਾਡੇਸ਼ਨ ਯੂ.ਕੇ. ਤੇ ਹੋਰ ਆਗੂਆਂ ਨੇ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ 'ਤੇ ਫ਼ੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਰਜੇਸ਼ ਬਾਘਾ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਲੱਖਾਂ ਵਰਕਰਾਂ ਦੇ ਪ੍ਰੇਰਨਾ ਸਰੋਤ ਸਨ | ਉਨ੍ਹਾਂ ਆਪਣੇ ਜੀਵਨ ਦੌਰਾਨ ਕਦੇ ਵੀ ਸਿਧਾਂਤਾ ਨਾਲ ਸਮਝੌਤਾ ਨਹੀਂ ਕੀਤਾ ਤੇ ਉਨ੍ਹਾਂ ਵਲੋਂ ਭਾਜਪਾ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਪਾਏ ਗਏ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਰਾਜਕਾਲ ਦੌਰਾਨ ਉਨ੍ਹਾਂ ਵਲੋਂ ਬਣਾਈ ਗਈਆਂ ਬਹੁਤ ਸਾਰੀਆਂ ਯੋਜਨਾਵਾਂ ਅਜੇ ਵੀ ਲੋਕਾਂ ਨੂੰ ਲਾਭ ਪਹੁੰਚਾ ਰਹੀਆਂ ਹਨ | ਸਮਾਗਮ ਨੂੰ ਅਸ਼ੋਕ ਗੁਪਤਾ, ਭਾਜਪਾ ਦੇ ਸੂਬਾਈ ਆਗੂ ਸ਼ਾਮ ਸੁੰਦਰ ਅਗਰਵਾਲ, ਉਮੇਸ਼ ਸ਼ਾਰਦਾ, ਕਪੂਰ ਚੰਦ ਥਾਪਰ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਅਸ਼ਵਨੀ ਤੁਲੀ, ਜਗਦੀਸ਼ ਸ਼ਰਮਾ, ਕਮਲ ਪ੍ਰਭਾਕਰ, ਲੱਕੀ ਸਰਪੰਚ, ਸੰਨੀ ਬੈਂਸ, ਸਰਬਜੀਤ ਸਿੰਘ ਦਿਓਲ, ਗੁਰਪਾਲ ਸਿੰਘ ਗਿੱਲ, ਮਧੂ ਸੂਦ, ਨਿਰਮਲ ਨਾਹਰ, ਈਸ਼ਾ ਮਹਾਜਨ, ਆਭਾ ਆਨੰਦ, ਬਲਵੰਤ ਸਿੰਘ ਬੂਟਾਂ, ਰੌਸ਼ਨ ਰੋਸ਼ਨ ਲਾਲ ਸਭਰਵਾਲ, ਰਾਜਨ ਠਿੱਗੀ, ਤੀਰਥ ਲੰਬੜਦਾਰ, ਮਹਿੰਦਰ ਸਿੰਘ ਬਲੇਰ, ਬਲਵਿੰਦਰ ਅਰਾਈਆਂਵਾਲ, ਨਿਰਮਲ ਖਿੰਡਾ, ਧਰਮਵੀਰ ਪਵਾਰ ਖੋਜੇਵਾਲ, ਮੀਨਾ ਕੁਮਾਰੀ, ਪਰਮਜੀਤ ਕੌਰ ਸਿੱਧਵਾਂ, ਦਲਜੀਤ ਸਿੰਘ, ਡਾ. ਪ੍ਰਦੀਪ ਕੌਸ਼ਲ, ਡਾ: ਅਮਰਨਾਥ, ਸਤਨਾਮ ਸਿੰਘ ਢਿਲਵਾਂ, ਅਭੀ ਇੱਬਣ, ਨਿੱਕਾ ਇਬਣ, ਸ਼ਿੰਦਾ ਖੋਜੇਵਾਲ, ਬਲਜਿੰਦਰ ਸਿੰਘ, ਨੱਥੂ ਰਾਮ ਮਹਾਜਨ, ਸੁਨੀਲ ਅਰੋੜਾ, ਸੁਨੀਲ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਨੇ ਜ਼ਿਲ੍ਹਾ ਪੱਧਰੀ ਕਵੀਸ਼ਰੀ ਮੁਕਾਬਲੇ 'ਚ ਤੀਜਾ ਸਥਾਨ ਮੱਲਿ... ਅਗਲੀ ਖ਼ਬਰ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।