19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੈੱਕ ਬਾਊਾਸ ਦੇ ਮਾਮਲੇ 'ਚ ਵਿਅਕਤੀ ਨੂੰ ਹੋਈ ਇਕ ਸਾਲ ਦੀ ਸਜ਼ਾ ਤੇ ਜੁਰਮਾਨਾ

ਅਜੀਤ ਡੈਸਕ 26-12-2025
ਕਪੂਰਥਲਾ, 25 ਦਸੰਬਰ (ਸਡਾਨਾ)-ਚੈੱਕ ਬਾਊਾਸ ਹੋਣ ਦੇ ਇਕ ਮਾਮਲੇ ਵਿਚ ਸੁਲਤਾਨਪੁਰ ਲੋਧੀ ਦੀ ਅਦਾਲਤ ਵਲੋਂ ਇਕ ਵਿਅਕਤੀ ਨੂੰ ਸੁਣਾਈ ਗਈ ਸਜ਼ਾ ਤੇ ਜ਼ੁਰਮਾਨੇ ਦੇ ਹੁਕਮਾਂ ਨੂੰ ਅਪੀਲ ਦੌਰਾਨ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਨੇ ਅਪੀਲ ਖਾਰਜ ਕਰਦੇ ਹੋਏ ਸੋਧ ਦੌਰਾਨ ਸਜ਼ਾ ਨੂੰ ਇਕ ਸਾਲ ਬਰਕਰਾਰ ਰੱਖਿਆ, ਜਦਕਿ ਮੁਆਵਜ਼ੇ ਦੀ ਰਾਸ਼ੀ ਪਹਿਲਾਂ ਹੋਏ ਫੈਸਲੇ ਅਨੁਸਾਰ ਹੀ ਰਹੇਗੀ | ਜਾਣਕਾਰੀ ਅਨੁਸਾਰ ਜੱਗਾ ਸਿੰਘ ਵਾਸੀ ਸ਼ੇਖਮਾਂਗਾ ਸੁਲਤਾਨਪੁਰ ਲੋਧੀ ਜੋ ਕਿ ਮੁਨਸ਼ੀ ਵਜੋਂ ਕੰਮ ਕਰਦਾ ਹੈ, ਨੂੰ 5 ਲੱਖ ਰੁਪਏ ਦੇ ਚੈੱਕ ਬਾਉਂਸ ਹੋਣ ਦੇ ਮਾਮਲੇ ਵਿਚ ਸਬ ਡਵੀਜ਼ਨਲ ਜੂਡੀਸ਼ੀਅਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਨੇ 2 ਸਾਲ ਦੀ ਸਜ਼ਾ ਤੇ ਚੈੱਕ ਦੀ ਕੀਮਤ ਜਿੰਨੇ ਮੁਆਵਜ਼ਾ ਦੇਣ ਦੇ ਹੁਕਮ ਕੀਤੇ ਸਨ | ਇਸ ਫੈਸਲੇ ਵਿਰੁੱਧ ਜੱਗਾ ਸਿੰਘ ਵਲੋਂ ਉਪਰਲੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਗੁਰਮੀਤ ਟਿਵਾਣਾ ਵਲੋਂ ਕੀਤੀ ਗਈ | ਇਸ ਮਾਮਲੇ ਵਿਚ ਜੱਗਾ ਸਿੰਘ ਵਿਰੁੱਧ ਸ਼ਿਕਾਇਤਕਰਤਾ ਹਰਜਿੰਦਰ ਕੌਰ ਵਾਸੀ ਸੁਲਤਾਨਪੁਰ ਲੋਧੀ ਵਲੋਂ ਐਡਵੋਕੇਟ ਕਰਮਜੀਤ ਸਿੰਘ ਥਿੰਦ ਅਦਾਲਤ ਵਿਚ ਪੇਸ਼ ਹੋਏ | ਐਡਵੋਕੇਟ ਥਿੰਦ ਨੇ ਦੱਸਿਆ ਕਿ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਸੁਲਤਾਨਪੁਰ ਲੋਧੀ ਅਦਾਲਤ ਵਲੋਂ ਸੁਣਾਏ ਗਏ ਫੈਸਲੇ ਵਿਚ ਕੁੱਝ ਸੋਧ ਕਰਦੇ ਹੋਏ 2 ਸਾਲ ਦੀ ਸਜ਼ਾ ਨੂੰ 1 ਸਾਲ ਵਿਚ ਬਦਲ ਦਿੱਤਾ, ਜਦਕਿ ਜੁਰਮਾਨੇ ਦੀ ਰਾਸ਼ੀ ਪਹਿਲਾਂ ਵਾਲੀ ਹੀ ਬਰਕਰਾਰ ਰੱਖੀ ਗਈ |
ਪਿਛਲੀ ਖ਼ਬਰ 50 ਸਾਲਾਂ ਤੋਂ ਕਿਰਾਏ 'ਤੇ ਪ੍ਰਵਾਸੀ ਭਾਰਤੀ ਦੀਆਂ ਦੁਕਾਨਾਂ 'ਤੇ ਜਬਰੀ ਕਬਜ਼ਾ ਕੀਤਾ ਅਗਲੀ ਖ਼ਬਰ ਰਾਮਪੁਰ ਜਗੀਰ ਵਿਖੇ ਸਿਖਰ ਦੁਪਹਿਰੇ 4 ਘਰਾਂ ਵਿਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।