19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

50 ਸਾਲਾਂ ਤੋਂ ਕਿਰਾਏ 'ਤੇ ਪ੍ਰਵਾਸੀ ਭਾਰਤੀ ਦੀਆਂ ਦੁਕਾਨਾਂ 'ਤੇ ਜਬਰੀ ਕਬਜ਼ਾ ਕੀਤਾ

ਅਜੀਤ ਡੈਸਕ 26-12-2025
ਫਗਵਾੜਾ, 25 ਦਸੰਬਰ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਰਾਏਦਾਰਾ ਦੀਆਂ ਦੁਕਾਨਾਂ ਨੂੰ ਢਾਹੁਣ, ਜਬਰੀ ਤਾਲੇ ਤੋੜਨ ਦਾ ਰੁਝਾਨ ਵੱਧ ਰਿਹਾ ਹੈ, ਜਿਸ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਕੱਲ੍ਹ ਇੱਥੇ ਬੰਗਾ ਰੋਡ 'ਤੇ ਸ਼ਮਸ਼ਾਨਘਾਟ ਦੇ ਸਾਹਮਣੇ ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਦਨ ਮੋਹਨ ਬਜਾਜ ਜੋ ਹੁਣ ਪ੍ਰਵਾਸੀ ਭਾਰਤੀ ਵੀ ਹਨ ਦੀਆਂ 50 ਸਾਲਾ ਤੋਂ ਕਿਰਾਏ ਦੀਆਂ ਦੁਕਾਨਾਂ 'ਤੇ ਜਬਰੀ ਤਾਲੇ ਤੋੜ ਕੇ ਕਬਜ਼ਾ ਕਰ ਲਿਆ | ਬਜਾਜ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਸਾਨੂੰ ਇਹ ਇਮਾਰਤ ਖ਼ਰੀਦਣ ਦੀ ਜਾਣਕਾਰੀ ਦਿੱਤੀ ਸੀ, ਜਿਸ ਦਾ ਕੇਸ ਅਦਾਲਤ 'ਚ ਚੱਲਦਾ ਸੀ ਤੇ 24 ਦਸੰਬਰ ਸਵੇਰੇ ਕਾਫ਼ੀ ਲੋਕਾਂ ਨੇ ਇਕੱਠੇ ਹੋ ਕੇ ਤਾਲਾ ਤੋੜ ਗਏ ਤੇ ਦੁਕਾਨ ਦੇ ਅੰਦਰ ਪਿਆ ਸਾਮਾਨ ਤੇ ਪੈਸੇ ਵੀ ਗ਼ਾਇਬ ਹੋ ਗਏ | ਉਨ੍ਹਾਂ ਇਸ ਸਬੰਧੀ ਏ.ਡੀ.ਜੀ.ਪੀ. ਪ੍ਰਵਾਸੀ ਭਾਰਤੀ ਨੂੰ ਲਿਖਤ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਬੱਸ ਸਟੈਂਡ 'ਤੇ ਹਾਂਡਾ ਕੰਪਲੈਕਸ ਦੇ ਬਾਹਰ ਵੀ ਇੱਕ ਐਮ. ਟਰੈਵਲ ਏਜੰਸੀ ਦਾ ਦਫ਼ਤਰ ਜੋ ਕਿਰਾਏ 'ਤੇ ਸੀ ਉਸ ਨੂੰ 15 ਅਗਸਤ ਦੀ ਰਾਤ ਨੂੰ ਜਬਰੀ ਜੇ.ਸੀ.ਬੀ. ਨਾਲ ਢਾਹ ਦਿੱਤਾ ਸੀ ਤੇ ਉਸ ਦਾ ਅੱਜ ਤੱਕ ਕੁੱਝ ਵੀ ਨਹੀਂ ਬਣਿਆ | ਜਾਣਕਾਰੀ ਦਿੰਦਿਆਂ ਐਮ.ਟਰੈਵਲ ਦੇ ਮਾਲਕ ਮਨਕਰਨ ਵਾਲੀਆ ਨੇ ਦੱਸਿਆ ਕਿ ਇਸ ਸਬੰਧੀ ਅਜੇ ਇੰਨਕੁਆਰੀਆਂ ਹੀ ਚੱਲ ਰਹੀਆਂ ਹਨ ਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਸਾਰਾ ਸਾਮਾਨ ਉਸੇ ਥਾਂ 'ਤੇ ਹੀ ਪਿਆ ਹੈ ਪਰ ਉਸ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ | ਜਿਸ ਤੋਂ ਪੀੜਤ ਪ੍ਰੇਸ਼ਾਨ ਹੈ ਤੇ ਅੱਜ ਤੱਕ ਵੀ ਮਲਬਾ ਪਿਆ ਹੈ |
ਪਿਛਲੀ ਖ਼ਬਰ ਤੇਰਾ ਆਸਰਾ ਸੇਵਾ ਘਰ ਦੇ ਬਜ਼ੁਰਗ ਰਾਮ ਕਿਸ਼ਨ ਦਾ ਸਰੀਰ ਦਾਨ ਅਗਲੀ ਖ਼ਬਰ ਚੈੱਕ ਬਾਊਾਸ ਦੇ ਮਾਮਲੇ 'ਚ ਵਿਅਕਤੀ ਨੂੰ ਹੋਈ ਇਕ ਸਾਲ ਦੀ ਸਜ਼ਾ ਤੇ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।