07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵਲੋਂ ਅੱਤਵਾਦੀ ਹਮਲੇ ਬਾਰੇ ਖੁਫ਼ੀਆ ਚਿਤਾਵਨੀ ਜਾਰੀ <br/>

ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਮਿਸਰਦੀਪ ਭਾਟੀਆ)-ਗਣਤੰਤਰ ਦਿਵਸ ਸਮਾਰੋਹ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਨਵੇਂ ਖੁਫ਼ੀਆ ਅਲਰਟ ਮਿਲੇ ਹਨ | ਖੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀ ਹੁਣ ਟਾਰਚ, ਟਿਫਿਨ ਅਤੇ ਖਿਡੌਣਿਆਂ ਨਾਲ ਆਈ. ਈ. ਡੀ. ਧਮਾਕਿਆਂ ਦੀ ਸਾਜ਼ਿਸ਼ ਰਚਣ ਦੀ ਤਿਆਰੀ ਵਿਚ ਹਨ | ਖੁਫ਼ੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਅੱਤਵਾਦੀ ਜਾਅਲੀ ਪਛਾਣ ਪੱਤਰਾਂ, ਜਾਅਲੀ ਪਾਸਾਂ ਅਤੇ ਸੁਰੱਖਿਆ ਕਰਮਚਾਰੀਆਂ ਦੀਆਂ ਵਰਦੀਆਂ ਦੀ ਵਰਤੋਂ ਕਰ ਕੇ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ | ਸੁਰੱਖਿਆ ਏਜੰਸੀਆਂ ਨੂੰ ਪਿਛਲੇ ਹਫ਼ਤੇ ਤਿੰਨ ਅਜਿਹੇ ਖੁਫ਼ੀਆ ਅਲਰਟ ਮਿਲੇ ਹਨ | ਇਸ ਤੋਂ ਪਹਿਲਾਂ ਖੁਫ਼ੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਗਣਤੰਤਰ ਦਿਵਸ ਦੌਰਾਨ ਪਾਬੰਦੀਸ਼ੁਦਾ ਖ਼ਾਲਿਸਤਾਨੀ ਸੰਗਠਨ ਅਤੇ ਬੰਗਲਾਦੇਸ਼ ਸਥਿਤ ਕੁਝ ਅੱਤਵਾਦੀ ਸੰਗਠਨ ਨਵੀਂ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਗੜਬੜ ਕਰਨ ਦੀ ਯੋਜਨਾ ਬਣਾ ਰਹੇ ਹਨ | ਇਸ ਦੌਰਾਨ ਇਕ ਹੋਰ ਅਲਰਟ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਅਤੇ ਅੱਤਵਾਦੀ ਸੰਗਠਨ 'ਜੈਸ਼-ਏ-ਮੁਹੰਮਦ' ਦੀ ਸਾਜਿਸ਼ ਦਾ ਖੁਲਾਸਾ ਹੋਇਆ ਹੈ | ਇਸ ਤੋਂ ਬਾਅਦ ਦਿੱਲੀ ਪੁਲਿਸ, ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਏਜੰਸੀਆਂ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਹੈ |

ਪਿਛਲੀ ਖ਼ਬਰ ਹਿਮਾਚਲ ਤੇ ਕਸ਼ਮੀਰ 'ਚ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਅਗਲੀ ਖ਼ਬਰ ਗੋਆ ਨਾਈਟ ਕਲੱਬ ਅੱਗ ਮਾਮਲਾ : ਈ.ਡੀ. ਵਲੋਂ ਦਿੱਲੀ ਸਮੇਤ ਤਿੰਨ ਰਾਜਾਂ 'ਚ ਛਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।