22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਉੱਤਰੀ ਕੋਲੰਬੀਆ 'ਚ ਛੋਟਾ ਜਹਾਜ਼ ਹਾਦਸਾਗ੍ਰਸਤ-15 ਮੌਤਾਂ

ਅਜੀਤ ਡੈਸਕ 30-01-2026
ਬੋਗੋਟਾ, 29 ਜਨਵਰੀ (ਏ.ਪੀ.)-ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕੋਲੰਬੀਆ ਦੇ ਨਾਰਟ ਡੀ ਸੈਂਟੇਂਡਰ ਸੂਬੇ ਦੇ ਇੱਕ ਪੇਂਡੂ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 15 ਲੋਕਾਂ ਦੀ ਮÏਤ ਹੋ ਗਈ¢ ਉਡਾਣ ਦਾ ਸੰਚਾਲਨ ਕਰਨ ਵਾਲੀ ਸਰਕਾਰੀ ਏਅਰਲਾਈਨ ਸੈਟੇਨਾ ਦੇ ਬੁਲਾਰੇ ਨੇੇ ਦੁੱਖ ਨਾਲ ਪੁਸ਼ਟੀ ਕੀਤੀ ਕਿ ਕੋਈ ਵੀ ਨਹੀਂ ਬਚਿਆ¢ ਜਹਾਜ਼, ਵਿਭਾਗ ਦੀ ਰਾਜਧਾਨੀ, ਕੁਕੁਟਾ ਦੇ ਹਵਾਈ ਅੱਡੇ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 11:42 ਵਜੇ ਪਹਾੜਾਂ ਨਾਲ ਘਿਰੀ ਨਗਰਪਾਲਿਕਾ, ਓਕਾਨਾ ਲਈ ਰਵਾਨਾ ਹੋਇਆ¢ ਸੈਟੇਨਾ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਜਹਾਜ਼ ਦਾ ਹਵਾਈ ਆਵਾਜਾਈ ਨਿਯੰਤਰਣ ਨਾਲ ਆਖਰੀ ਸੰਪਰਕ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੋਇਆ ਸੀ¢ ਏਅਰਲਾਈਨ ਨੇ ਦੱਸਿਆ ਕਿ ਛੋਟੇ ਜਹਾਜ਼ ਵਿੱਚ ਦੋ ਚਾਲਕ ਦਲ ਦੇ ਮੈਂਬਰ ਅਤੇ 13 ਯਾਤਰੀ ਸਵਾਰ ਸਨ |

ਪਿਛਲੀ ਖ਼ਬਰ ਬੰਗਲਾਦੇਸ਼ ਨੇ 23 ਭਾਰਤੀ ਮਛੇਰਿਆਂ ਨੂੰ ਵਾਪਸ ਭੇਜਿਆ ਅਗਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਦੀ ਵੱਡੀ ਜਿੱਤ, ਸੌਰਭ ਜੋਸ਼ੀ ਬਣੇ ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।