22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਬੰਗਲਾਦੇਸ਼ 'ਚ ਹਿੰਦੂ ਮਜ਼ਦੂਰ ਦਾ ਕਤਲ <br/>

ਅਜੀਤ ਡੈਸਕ 13-02-2026
ਢਾਕਾ, 12 ਫਰਵਰੀ (ਪੀ.ਟੀ.ਆਈ.)-ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰ-ਪੂਰਬੀ ਬੰਗਲਾਦੇਸ਼ ਦੇ ਮÏਲਵੀ ਬਾਜ਼ਾਰ ਖੇਤਰ ਵਿਚ ਇੱਕ ਨÏਜਵਾਨ ਚਾਹ ਬਾਗ ਦੇ ਮਜ਼ਦੂਰ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਉਸਦੇ ਹੱਥ ਅਤੇ ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ¢ ਵੀਰਵਾਰ ਨੂੰ 13ਵੀਂ ਸੰਸਦੀ ਚੋਣ ਲਈ ਵੋਟਿੰਗ ਤੋਂ ਪਹਿਲਾਂ, ਇੰਨੇ ਦਿਨਾਂ ਵਿੱਚ ਹਿੰਦੂ ਵਿਅਕਤੀ ਦਾ ਇਹ ਦੂਜਾ ਕਤਲ ਹੈ¢ ਪੁਲਿਸ ਨੇ ਬੁੱਧਵਾਰ ਨੂੰ ਢਾਕਾ ਤੋਂ ਲਗਭਗ 200 ਕਿਲੋਮੀਟਰ ਉੱਤਰ-ਪੂਰਬ ਵਿੱਚ ਮÏਲਵੀ ਬਾਜ਼ਾਰ ਦੇ ਕਮਲਗੰਜ ਉਪ-ਜ਼ਿਲ੍ਹੇ ਵਿੱਚ ਇੱਕ ਚਾਹ ਬਾਗ ਤੋਂ 28 ਸਾਲਾ ਰਤਨ ਸ਼ੁਵੋ ਕਰ ਦੀ ਲਾਸ਼ ਬਰਾਮਦ ਕੀਤੀ¢ ਡੇਲੀ ਸਟਾਰ ਨੇ ਕਮਲਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ (ਓ.ਸੀ.) ਅਬਦੁਲ ਅਵਾਲ ਦੇ ਹਵਾਲੇ ਨਾਲ ਕਿਹਾ ਕਿ ਮਿ੍ਤਕ ਦੀ ਪਛਾਣ ਇਸਲਾਮਪੁਰ ਯੂਨੀਅਨ ਦੇ ਅਧੀਨ ਚੰਪਾਰਾ ਚਾਹ ਬਾਗ ਵਿੱਚ ਇੱਕ ਮਜ਼ਦੂਰ ਰਤਨ ਸ਼ੁਭੋ ਕਾਰ ਵਜੋਂ ਹੋਈ ਹੈ¢ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਲੋਕਾਂ ਨੇ ਸਵੇਰੇ 10:00 ਵਜੇ ਦੇ ਕਰੀਬ ਬਾਗ ਵਿੱਚ ਲਾਸ਼ ਵੇਖੀ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ¢ ਸਥਾਨਕ ਲੋਕਾਂ ਦੇ ਅਨੁਸਾਰ, ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਖੂਨ ਨਾਲ ਲਥਪੱਥ ਸੀ¢ ਰਤਨ ਦੇ ਵੱਡੇ ਭਰਾ, ਲਕਸ਼ਮਣ ਕਰ ਨੇ ਕਿਹਾ ਕਿ ਪਰਿਵਾਰ ਬੀਤੀ ਰਾਤ ਤੋਂ ਹੀ ਉਸਦੀ ਭਾਲ ਕਰ ਰਿਹਾ ਸੀ¢ ਉਸਨੇ ਦੱਸਿਆ ਕਿ ਬੁੱਧਵਾਰ ਸਾਨੂੰ ਦੱਸਿਆ ਗਿਆ ਕਿ ਉਸਦੀ ਲਾਸ਼ ਬਾਗ਼ ਵਿੱਚ ਪਈ ਹੈ¢ ਅਸੀਂ ਉੱਥੇ ਗਏ ਅਤੇ ਉਸਦੀ ਪਛਾਣ ਕੀਤੀ¢ ਸਾਨੂੰ ਨਹੀਂ ਪਤਾ ਕਿ ਉਸਨੂੰ ਕਿਉਂ ਮਾਰਿਆ ਗਿਆ¢

ਪਿਛਲੀ ਖ਼ਬਰ ਸਰਕਾਰ ਤੇ ਜਨਤਾ ਵਿਚਕਾਰ ਢਾਂਚਾਗਤ ਪੁਲ ਦਾ ਕੰਮ ਕਰਦਾ ਹੈ ਲੋਕ ਮਿਲਣੀ ਪ੍ਰੋਗਰਾਮ-ਭਗਵੰਤ ਮਾਨ <br/> ਅਗਲੀ ਖ਼ਬਰ ਭਾਰਤ-ਅਮਰੀਕਾ ਸਮਝੌਤੇ ਲਈ ਅਜੇ ਸਿਰਫ਼ ਮੁਢਲੇ ਢਾਂਚੇ ਦਾ ਹੋਇਆ ਹੈ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।