22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਫ਼ਿਲਮ 'ਘੂਸਖੋਰ ਪੰਡਿਤ' ਦਾ 'ਟਾਈਟਲ' ਬਦਲੇ ਬਗੈਰ ਨਹੀਂ ਮਿਲੇਗੀ ਰਿਲੀਜ਼ ਦੀ ਇਜਾਜ਼ਤ-ਸੁਪਰੀਮ ਕੋਰਟ <br/>

ਅਜੀਤ ਡੈਸਕ 13-02-2026
ਨਵੀਂ ਦਿੱਲੀ, 12 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਫ਼ਿਲਮ 'ਘੂਸਖੋਰ ਪੰਡਿਤ' ਦੇ 'ਟਾਈਟਲ' ਨੂੰ ਲੈ ਕੇ ਜਾਰੀ ਵਿਵਾਦ ਦੇ ਦਰਮਿਆਨ ਫ਼ਿਲਮ ਦੇ ਨਿਰਮਾਤਾ ਨੂੰ ਝਾੜ ਪਾਈ ਹੈ ¢ ਸਰਬਉੱਚ ਅਦਾਲਤ ਨੇ ਫ਼ਿਲਮ ਨਿਰਮਾਤਾ ਨੀਰਜ ਪਾਂਡੇ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ 'ਟਾਈਟਲ' ਦੀ ਵਰਤੋਂ ਕਰਕੇ ਸਮਾਜ ਦੇ ਇਕ ਵਰਗ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ¢ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਟਾਈਟਲ ਨੈਤਿਕਤਾ ਦੇ ਲੋਕ ਵਿਵਸਥਾ ਦੇ ਖ਼ਿਲਾਫ਼ ਹਨ ¢ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਉੱਜਵਲ ਭੁਈਆਂ ਦੀ ਬੈਂਚ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ, ਸੈਂਟਰਲ ਬੋਰਡ ਫ਼ਾਰ ਫ਼ਿਲਮ ਸਰਟੀਫਿਕੇਸ਼ਨ ਅਤੇ ਫ਼ਿਲਮ ਨਿਰਮਾਤਾ ਨੀਰਜ ਪਾਂਡੇ ਨੂੰ ਨੋਟਿਸ ਜਾਰੀ ਕੀਤਾ ਹੈ ¢ ਅਦਾਲਤ ਨੇ ਝਾੜ ਪਾਉਂਦੇ ਹੋਏ ਕਿ ਜਦ ਤੱਕ ਤੁਸੀਂ ਬਦਲਿਆ ਹੋਇਆ ਟਾਈਟਲ ਨਹੀਂ ਦਸਦੇ , ਅਸੀਂ ਫ਼ਿਲਮ ਨੂੰ ਰਿਲੀਜ਼ ਦੀ ਇਜਾਜ਼ਤ ਨਹੀਂ ਦੇਵਾਂਗੇ ¢ ਅਦਾਲਤ ਨੇ ਨੀਰਜ ਪਾਂਡੇ ਨੂੰ ਹਲਫ਼ਨਾਮਾ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਕਿ ਫ਼ਿਲਮ 'ਘੂਸਖੋਰ ਪੰਡਿਤ' ਕਿਸੇ ਵੀ ਸਮਾਜ ਦੇ ਵਰਗ ਨੂੰ ਅਪਮਾਨਿਤ ਨਹੀਂ ਕਰਦੀ ਹੈ ¢ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ ਫ਼ਿਲਮ ਜਾਤੀ ਅਤੇ ਧਰਮ ਆਧਾਰਿਤ ਸਟੀਰੀਓਟਾਈਪ ਨੂੰ ਬੜਾਵਾ ਦਿੰਦੀ ਹੈ ਅਤੇ ਇਸ ਨਾਲ ਲੋਕ ਵਿਵਸਥਾ, ਸਮਾਜਿਕ ਸਦਭਾਵਨਾ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਖ਼ਤਰਾ ਹੈ ¢ ਸੁਪਰੀਮ ਕੋਰਟ ਵਿਚ ਇਹ ਪਟੀਸ਼ਨ ਬ੍ਰਾਹਮਣ ਸਮਾਜ ਆਫ਼ ਇੰਡੀਆ ਦੇ ਰਾਸ਼ਟਰੀ ਸੰਗਠਨ ਸਕੱਤਰ ਅਤੁਲ ਮਿਸ਼ਰਾ ਵਲੋਂ ਦਾਇਰ ਕੀਤੀ ਗਈ ¢ ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਫ਼ਿਲਮ ਦਾ ਟਾਈਟਲ ਅਤੇ ਕਹਾਣੀ ਪਹਿਲੀ ਨਜ਼ਰ ਵਿਚ ਇਤਰਾਜ਼ਯੋਗ ਅਤੇ ਅਪਮਾਨਜਨਕ ਹੈ ਜੋ ਬ੍ਰਾਹਮਣ ਸਮਾਜ ਨੂੰ ਬਦਨਾਮ ਕਰਨ ਵਾਲੀ ਹੈ ¢ ਪਟੀਸ਼ਨ ਵਿਚ ਖ਼ਾਸ ਤੌਰ 'ਤੇ 'ਪੰਡਿਤ' ਸ਼ਬਦ 'ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ |

ਪਿਛਲੀ ਖ਼ਬਰ 3.60 ਲੱਖ ਕਰੋੜ 'ਚ ਖ਼ਰੀਦੇ ਜਾਣਗੇ 114 ਰਾਫ਼ੇਲ ਜਹਾਜ਼ <br/> ਅਗਲੀ ਖ਼ਬਰ ਸਰਕਾਰ ਤੇ ਜਨਤਾ ਵਿਚਕਾਰ ਢਾਂਚਾਗਤ ਪੁਲ ਦਾ ਕੰਮ ਕਰਦਾ ਹੈ ਲੋਕ ਮਿਲਣੀ ਪ੍ਰੋਗਰਾਮ-ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।