ਨਵੀਂ ਦਿੱਲੀ, 12 ਫਰਵਰੀ (ਜਗਤਾਰ ਸਿੰਘ)-ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਭਿ੍ਸ਼ਟਾਚਾਰ ਮਾਮਲੇ ਵਿਚ ਦੋਸ਼ ਤੈਅ ਕਰਨ ਬਾਰੇ ਆਪਣਾ ਫ਼ੈਸਲਾ 27 ਫਰਵਰੀ ਤੱਕ ਲਈ ਰਾਖਵਾਂ ਰੱਖ ਲਿਆ ਹੈ ¢ ਅਦਾਲਤ ਨੇ ਸੀ.ਬੀ.ਆਈ. ਅਤੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਹੋਰਾਂ ਸਮੇਤ ਮੁਲਜ਼ਮਾਂ ਨੂੰ ਸੁਣਨ ਤੋਂ ਬਾਅਦ ਹੁਕਮ ਰਾਖਵਾਂ ਰੱਖ ਲਿਆ ¢ ਸੀ.ਬੀ.ਆਈ. ਨੇ ਕਿਹਾ ਕਿ ਸਾਜਿਸ਼ ਦੇ ਅਪਰਾਧ ਨੂੰ ਪੂਰੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ¢ ਏਜੰਸੀ ਮੁਤਾਬਿਕ ਸਬੂਤਾਂ ਦੀ ਪੂਰੀ ਜਾਂਚ ਅਤੇ ਉਨ੍ਹਾਂ ਅਹਿਮੀਅਤ ਦਾ ਮੁਲਾਂਕਣ ਮੁਕੱਦਮੇ ਦੇ ਦੌਰਾਨ ਪਰਖਿਆ ਜਾਵੇਗਾ ¢ ਸੀ.ਬੀ.ਆਈ. ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਲਈ ਕਾਫ਼ੀ ਸਮੱਗਰੀ ਹੈ¢