22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਮੋਦੀ ਵਲੋਂ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨ' ਦਾ ਉਦਘਾਟਨ ਅੱਜ

ਅਜੀਤ ਡੈਸਕ 13-02-2026

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪਿਛਲੇ ਪੰਜ ਦਹਾਕਿਆਂ ਤੋਂ ਸਰਕਾਰ ਦੇ ਸਾਰੇ ਅਹਿਮ ਫ਼ੈਸਲਿਆਂ ਦਾ ਕੇਂਦਰ ਰਹੇ ਸਾਊਥ ਬਲਾਕ 'ਚ ਬਣੇ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀ.ਐਮ.ਓ.) 'ਚ ਆਖਰੀ ਕੈਬਨਿਟ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਸ ਨੂੰ ਵਿਦਾਈ ਦਿੰਦਿਆਂ ਨਵੇਂ ਬਣੇ ਦਫ਼ਤਰ 'ਸੇਵਾ ਤੀਰਥ' 'ਚ ਤਬਦੀਲ ਹੋ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦਿੱਲੀ 'ਚ ਬਣੇ 'ਸੇਵਾ ਤੀਰਥ' ਅਤੇ 'ਕਰਤੱਵਯ ਭਵਨ' 1 ਅਤੇ 2 ਦਾ ਉਦਘਾਟਨ ਵੀ ਕਰਨਗੇ ਅਤੇ ਸ਼ਾਮ ਨੂੰ ਤਕਰੀਬਨ 6 ਵਜੇ 'ਸੇਵਾ ਤੀਰਥ' ਵਿਖੇ ਇਕ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਨਗੇ। ਬਾਅਦ ਦੁਪਹਿਰ 4 ਵਜੇ ਪੀ.ਐਮ.ਓ. 'ਚ ਹੋਣ ਵਾਲੀ ਕੈਬਨਿਟ ਬੈਠਕ ਸੰਕੇਤਕ ਹੋਵੇਗੀ, ਜੋ ਸਾਊਥ ਬਲਾਕ ਨੂੰ ਵਿਦਾਈ ਦੇਣ ਲਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਊਥ ਬਲਾਕ 'ਚ ਪਹਿਲੀ ਕੈਬਨਿਟ ਬੈਠਕ 15 ਅਗਸਤ, 1947 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੋਈ ਸੀ ਅਤੇ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਅੰਤਿਮ ਬੈਠਕ ਦੀ ਪ੍ਰਧਾਨਗੀ ਕਰਨਗੇ। ਵਿਜੈ ਚੌਕ ਦੇ ਕੋਲ ਬਣ ਕੇ ਤਿਆਰ 'ਸੇਵਾ ਤੀਰਥ' ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ਅਤੇ ਤਕਰੀਬਨ 2.26 ਲੱਖ ਵਰਗ ਫੁੱਟ 'ਚ ਫੈਲਿਆ ਹੋਇਆ ਹੈ। ਤਕਰੀਬਨ 1189 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਇਮਾਰਤ 'ਚ 'ਸੇਵਾ ਤੀਰਥ' 'ਚ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਸਥਿਤ ਹੈ, ਜੋ ਪਹਿਲਾਂ ਵੱਖ-ਵੱਖ ਥਾਵਾਂ 'ਤੇ ਹੁੰਦੇ ਸਨ। 'ਕਰਤੱਵਯ' ਭਵਨ 1 ਅਤੇ 2 'ਚ ਕਈ ਅਹਿਮ ਮੰਤਰਾਲੇ ਹੋਣਗੇ ਜਿਨ੍ਹਾਂ 'ਚ ਵਿੱਤ, ਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਕਾਰਪੋਰੇਟ ਮਾਮਲੇ, ਸਿੱਖਿਆ, ਸੱਭਿਆਚਾਰ, ਕਾਨੂੰਨ ਅਤੇ ਨਿਆਂ, ਸੂਚਨਾ ਅਤੇ ਪ੍ਰਸਾਰਨ, ਖੇਤੀਬਾੜੀ ਅਤੇ ਕਿਸਾਨ ਭਲਾਈ, ਰਸਾਇਣ ਅਤੇ ਖਾਦ ਅਤੇ ਜਨ-ਜਾਤੀ ਮਾਮਲਿਆਂ ਦੇ ਮੰਤਰਾਲੇ ਸ਼ਾਮਿਲ ਹਨ। ਦੋਵੇਂ ਭਵਨਾਂ 'ਚ ਡਿਜੀਟਲ ਰੂਪ ਨਾਲ ਜੁੜੇ ਦਫ਼ਤਰ, ਜਨਤਾ ਲਈ ਵਿਵਸਥਿਤ ਇੰਟਰਫੇਸ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

ਪਿਛਲੀ ਖ਼ਬਰ ਏਅਰਪੋਰਟ ‘ਤੇ ਉਤਰਣ ਤੋਂ ਪਹਿਲਾਂ ਹੀ ਜਹਾਜ਼ ‘ਚ ਯਾਤਰੀ ਦੀ ਮੌ.ਤ ! ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਪੰਡਿਤ ਦੀਨਦਿਆਲ ਉਪਾਧਿਆਏ ਦੀ ਬਰਸੀ 'ਤੇ ਭਾਜਪਾ ਵਲੋਂ ਸ਼ਰਧਾਂਜਲੀ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।