ਰੂਪਨਗਰ, 12 ਫਰਵਰੀ (ਸਟਾਫ਼ ਰਿਪੋਰਟਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੋਪੜ ਵਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪੰਡਿਤ ਦੀਨਦਿਆਲ ਉਪਾਧਿਆਇ ਦੀ ਬਰਸੀ ਮੌਕੇ ਵਿਸ਼ੇਸ਼ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪੰਡਿਤ ਜੀ ਦੀ ਤਸਵੀਰ 'ਤੇ ਫ਼ੁਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਨਮਨ ਕੀਤਾ | ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਡਿਤ ਜੀ ਦਾ ਜੀਵਨ ਸਾਦਗੀ, ਸੇਵਾ ਅਤੇ ਸਮਰਪਣ ਦੀ ਮਿਸਾਲ ਹੈ ਅਤੇ Tਏਕਾਤਮ ਮਨੁੱਖਵਾਦUਦੇ ਸਿਧਾਂਤ ਅੱਜ ਵੀ ਪ੍ਰਸੰਗਕ ਹਨ | ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਪੰਡਿਤ ਜੀ ਦੇ ਆਦਰਸ਼ਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਸੇਵਾ ਨੂੰ ਆਪਣਾ ਧਰਮ ਬਣਾਇਆ ਜਾਵੇ | ਸਮਾਰੋਹ ਦੌਰਾਨ ਵਰਿੰਦਰ ਸਿੰਘ ਰਾਣਾ, ਸੁਖਵਿੰਦਰ ਸਿੰਘ ਗੋਲਡੀ, ਰਮਨ ਜਿੰਦਲ, ਜਗਦੀਸ਼ ਚੰਦਰ ਕਾਜਲਾ, ਰੌਸ਼ਨ ਲਾਲ ਟੇਡੇਵਾਲ, ਨਿਪੁੰਨ ਸੋਨੀ, ਹਿੰਮਤ ਸਿੰਘ ਗਿਰਨ, ਧਰਮਿੰਦਰ ਸਿੰਘ ਭਿੰਦਾ, ਇੰਦਰਪਾਲ ਸਿੰਘ ਲੋਹਗੜ੍ਹ ਫਿੱਡੇ, ਗੁਰਪ੍ਰੀਤ ਕੌਰ ਚੁੱਘ, ਨਵੀਨ ਕੁਮਾਰ ਵਸ਼ਿਸ਼ਟ, ਸੁਰਜੀਤ ਘਾਹੀਮਾਜਰਾ, ਰਾਜੇਸ਼ ਭਾਟੀਆ, ਸੁਰਿੰਦਰਪਾਲ ਸੇਠੀ ਅਤੇ ਅਨਮੋਲ ਜੋਸ਼ੀ ਸਮੇਤ ਕਈ ਆਗੂ ਹਾਜ਼ਰ ਸਨ | ਸਮਾਗਮ ਦਾ ਸਮਾਪਨ ਰਾਸ਼ਟਰਗਾਨ ਨਾਲ ਕੀਤਾ ਗਿਆ |