ਕੀਰਤਪੁਰ ਸਾਹਿਬ, 12 ਫਰਵਰੀ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਪੀ. ਐੱਸ. ਈ. ਬੀ. ਇਮਪਲਾਈਜ ਫੈਡਰੇਸ਼ਨ ਏਟਕ ਸਬ ਡਿਵੀਜ਼ਨ ਕੀਰਤਪੁਰ ਸਾਹਿਬ ਦੀ 12 ਫਰਵਰੀ ਨੂੰ ਹੋਣ ਵਾਲੇ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਸਬੰਧੀ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਬ ਡਿਵੀਜ਼ਨ ਪ੍ਰਧਾਨ ਸਰਵਨ ਸਿੰਘ ਨੇ ਕੀਤੀ | ਇਸ ਰੈਲੀ ਨੂੰ ਡਿਵੀਜ਼ਨ ਪ੍ਰਧਾਨ ਰਾਜਘਈ, ਡਿਵੀਜ਼ਨ ਕੈਸ਼ਰ ਰਾਮਪਾਲ ਸਰਥਲੀ, ਸਬ ਡਿਵੀਜ਼ਨ ਕੀਰਤਪੁਰ ਸਾਹਿਬ ਸਕੱਤਰ ਸਰਬਜੀਤ ਸਿੰਘ ਬੇਲਾ, ਗੁਲਜਾਰੀ ਲਾਲ, ਇੰਦਰਜੀਤ ਸਿੰਘ, ਸੋਹਨ ਲਾਲ, ਸੁੱਚਾ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 12 ਫਰਵਰੀ ਨੂੰ ਹੋਣ ਵਾਲੀ ਰੈਲੀ ਹੜਤਾਲ ਦੀਆਂ ਤਿਆਰੀਆਂ ਮੁਕੰਮਲ ਹਨ | ਕਿਹਾ ਕਿ ਕਰਮਚਾਰੀਆਂ ਦਾ 16 ਫ਼ੀਸਦੀ ਡੀ.ਏ. ਜਾਰੀ ਕੀਤਾ ਜਾਵੇ , ਇੱਕ ਜਨਵਰੀ 2016 ਤੋ ਸਕੇਲਾਂ ਦਾ ਏਰੀਅਰ ਦਿੱਤਾ ਜਾਵੇ, ਓ.ਪੀ.ਐਸ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਕਿਹਾ ਕਿ ਅਗਰ ਵਿਭਾਗ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਜਥੇਬੰਦੀ ਵਲੋਂ ਤਿੱਖਾ ਕੀਤਾ ਜਾਵੇਗਾ, ਜਿਸ ਦੀ ਨਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਤੇ ਸੀਨੀਅਰ ਅਧਿਕਾਰੀਆਂ ਦੀ ਹੋਵੇਗੀ |