06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਆਪਣੇ ਨਵੇਂ ਦਫ਼ਤਰ 'ਸੇਵਾ ਤੀਰਥ' 'ਚ ਤਬਦੀਲ ਹੋਏ ਪ੍ਰਧਾਨ ਮੰਤਰੀ ਮੋਦੀ

ਅਜੀਤ ਡੈਸਕ 14-02-2026

ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੱੁਕਰਵਾਰ ਨੂੰ ਦਹਾਕਿਆਂ ਤੱਕ ਸਰਕਾਰ ਦਾ 'ਪਾਵਰ ਸੈਂਟਰ' ਮੰਨੇ ਜਾਂਦੇ ਸਾਊਥ ਬਲਾਕ ਤੋਂ ਸ਼ਿਫਟ ਹੋ ਕੇ ਆਪਣੇ ਨਵੇਂ ਦਫ਼ਤਰ 'ਸੇਵਾ ਤੀਰਥ' ਦਾ ਉਦਘਾਟਨ ਕੀਤਾ | 'ਸੇਵਾ ਤੀਰਥ' 'ਚ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਹੋਣਗੇ | ਪ੍ਰਧਾਨ ਮੰਤਰੀ ਨੇ 'ਸੇਵਾ ਤੀਰਥ' ਤੋਂ ਇਲਾਵਾ ਕਰਤੱਵਯ 1 ਅਤੇ 2 ਭਵਨਾਂ ਦਾ ਵੀ ਉਦਘਾਟਨ ਕੀਤਾ ਜਿਸ 'ਚ ਕਾਨੂੰਨ, ਰੱਖਿਆ, ਵਿੱਤ, ਸਿਹਤ ਅਤੇ ਖੇਤੀ ਸਮੇਤ ਕਈ ਅਹਿਮ ਮੰਤਰਾਲਿਆਂ ਦੇ ਦਫ਼ਤਰ ਵੀ ਸਥਾਪਿਤ ਕੀਤੇ ਜਾਣਗੇ | ਪ੍ਰਧਾਨ ਮੰਤਰੀ ਵਲੋਂ ਉਦਘਾਟਨ ਕੀਤੇ ਨਵੇਂ 'ਸੇਵਾ ਤੀਰਥ' ਦੇ ਹੇਠਾਂ 'ਨਾਗਰਿਕ ਦੇਵੋ ਭਵ' ਲਿਖਿਆ ਨਜ਼ਰ ਆਇਆ ਜਿਸ ਦਾ ਅਰਥ ਨਾਗਰਿਕ ਹੀ ਦੇਵਤਾ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੇਵਾ ਤੀਰਥ' 'ਚ ਸ਼ੁਰੂ ਹੁੰਦਿਆਂ ਹੀ ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਪੱਖੀ 4 ਅਹਿਮ ਫ਼ੈਸਲਿਆਂ ਨੂੰ ਮਨਜ਼ੂਰੀ ਦੇਣ ਸੰਬੰਧੀ ਫਾਈਲਾਂ 'ਤੇ ਦਸਤਖ਼ਤ ਕੀਤੇ |
'ਲੱਖਪਤੀ ਦੀਦੀ' ਦਾ ਟੀਚਾ ਕੀਤਾ ਦੁੱਗਣਾ
ਦਿਹਾਤੀ ਔਰਤਾਂ ਦੀ ਆਰਥਿਕ ਤਾਕਤ ਨੂੰ ਮਜ਼ਬੂਤੀ ਦਿੰਦਿਆਂ ਪ੍ਰਧਾਨ ਮੰਤਰੀ ਨੇ 'ਲੱਖਪਤੀ ਦੀਦੀ ਯੋਜਨਾ' ਨੂੰ ਵੱਡਾ ਵਿਸਥਾਰ ਦੇਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ | ਯੋਜਨਾ ਦਾ ਟੀਚਾ 3 ਕਰੋੜ ਤੋਂ ਵਧਾ ਕੇ 6 ਕਰੋੜ ਔਰਤਾਂ ਤੱਕ ਪਹੁੰਚਾਉਣਾ ਹੈ, ਜਿਸ ਨੂੰ ਪੂਰਾ ਕਰਨ ਲਈ ਮਾਰਚ 2029 ਤੱਕ ਦੀ ਹੱਦ ਰੱਖੀ ਗਈ ਹੈ | ਇਸ ਯੋਜਨਾ ਰਾਹੀਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਸਾਲਾਨਾ ਘੱਟੋ-ਘੱਟ 1 ਲੱਖ ਰੁਪਏ ਦੀ ਆਮਦਨ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
'ਪੀ.ਐਮ. ਰਾਹਤ ਯੋਜਨਾ' ਸ਼ੁਰੂ ਕਰਨ ਦੀ ਮਨਜ਼ੂਰੀ
ਇਸ ਯੋਜਨਾ ਤਹਿਤ ਸੜਕ ਹਾਦਸੇ ਜਾਂ ਹੋਰ ਹਾਦਸਿਆਂ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਡੇਢ ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਇਸ ਯੋਜਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਸੰਕਟ ਦੇ ਕਾਰਨ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਏ ਅਤੇ ਉਸਨੂੰ ਫੌਰੀ ੳੱੁਚਿਤ ਮੈਡੀਕਲ ਸੇਵਾ ਹਾਸਿਲ ਹੋਵੇ |
ਖੇਤੀ ਬੁਨਿਆਦੀ ਢਾਂਚੇ ਫੰਡ ਨੂੰ ਕੀਤਾ ਦੁੱਗਣਾ
ਕੇਂਦਰ ਨੇ ਕਿਸਾਨਾਂ ਲਈ ਖੇਤੀ ਬੁਨਿਆਦੀ ਢਾਂਚੇ ਫੰਡ ਨੂੰ 1 ਲੱਖ ਕਰੋੜ ਰੁਪਏ ਤੋਂ ਵਧਾ ਕੇ 2 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ ਜਿਸ ਨਾਲ ਖੇਤੀ ਸੈਕਟਰ 'ਚ ਸਪਲਾਈ ਚੇਨ ਮਜ਼ਬੂਤ ਹੋਵੇਗੀ | ਇਸ ਨਾਲ ਕਿਸਾਨਾਂ ਨੂੰ ਬਿਹਤਰ ਬੁਨਿਆਦੀ ਢਾਂਚਾ, ਸਟੋਰੇਜ ਅਤੇ ਹੋਰ ਸੁਵਿਧਾਵਾਂ ਮਿਲਣਗੀਆਂ |
'ਸਟਾਰਟਅਪ ਇੰਡੀਆ ਫੰਡ ਆਫ ਫੰਡਸ' ਨੂੰ ਦਿੱਤਾ 10 ਹਜ਼ਾਰ ਕਰੋੜ ਰੁਪਏ ਦਾ ਫੰਡ
ਨੌਜਵਾਨਾਂ 'ਚ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ 'ਸਟਾਰਟਅਪ ਇੰਡੀਆ ਫੰਡ ਆਫ਼ ਫੰਡਸ' 2.0 ਨੂੰ 10 ਹਜ਼ਾਰ ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ | ਇਸ ਯੋਜਨਾ 'ਚ ਡੀਪ ਟੇਕ, ਸ਼ੁਰੂਆਤੀ ਸਟੇਜ ਦੇ ਆਈਡੀਆ, ਆਧੁਨਿਕ ਉਸਾਰੀ ਅਤੇ ਤਕਨਾਲੋਜੀ 'ਤੇ ਫੋਕਸ ਰਹੇਗਾ |

ਪਿਛਲੀ ਖ਼ਬਰ ਹੰਗਾਮਿਆਂ ਦੀ ਭੇਟ ਚੜਿ੍ਹਆ ਬਜਟ ਇਜਲਾਸ ਦਾ ਪਹਿਲਾ ਪੜਾਅ ਅਗਲੀ ਖ਼ਬਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।