06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਤਾਮਿਲਨਾਡੂ 'ਚ ਵਿਜੇ ਦੀ ਰੈਲੀ ਦੌਰਾਨ ਇਕ ਵਿਅਕਤੀ ਦੀ ਮੌਤ

ਅਜੀਤ ਡੈਸਕ 14-02-2026
ਸਲੇਮ (ਤਾਮਿਲਨਾਡੂ), 13 ਫਰਵਰੀ (ਪੀ.ਟੀ.ਆਈ.)-ਪੁਲਿਸ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਇੱਥੇ ਪਾਰਟੀ ਮੁਖੀ ਵਿਜੇ ਦੁਆਰਾ ਸੰਬੋਧਨ ਕੀਤੀ ਗਈ ਟੀ.ਵੀ.ਕੇ. ਦੀ ਰੈਲੀ 'ਚ ਇਕ 37 ਸਾਲਾ ਵਿਅਕਤੀ ਬੇਹੋਸ਼ ਹੋ ਗਿਆ ਤੇ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ | ਮਹਾਰਾਸ਼ਟਰ ਦਾ ਜੰਮਪਲ ਤੇ ਇੱਥੇ ਰਹਿਣ ਵਾਲਾ ਸੂਰਜ ਛਾਤੀ 'ਚ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ ਡਿੱਗ ਪਿਆ ਤੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ | ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਹਸਪਤਾਲ 'ਚ ਮਿ੍ਤਕ ਐਲਾਨ ਦਿੱਤਾ ਗਿਆ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੂਰਜ ਦੀ ਕੁਝ ਸਮਾਂ ਪਹਿਲਾਂ ਐਂਜੀਓਪਲਾਸਟੀ ਹੋਈ ਸੀ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਮੋਦੀ ਨੇ ਤਾਰਿਕ ਰਹਿਮਾਨ ਨੂੰ ਜਿੱਤ ਲਈ ਦਿੱਤੀ ਵਧਾਈ ਅਗਲੀ ਖ਼ਬਰ ਊੁਸ਼ਾ ਉਥੁਪ ਤੇ ਕੈਲਾਸ਼ ਖੇਰ ਵਰਗੇ ਕਲਾਕਾਰ 'ਸੈਕਰਡ ਅੰਮਿ੍ਤਸਰ' 'ਚ ਹਿੱਸਾ ਲੈਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।