06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਊੁਸ਼ਾ ਉਥੁਪ ਤੇ ਕੈਲਾਸ਼ ਖੇਰ ਵਰਗੇ ਕਲਾਕਾਰ 'ਸੈਕਰਡ ਅੰਮਿ੍ਤਸਰ' 'ਚ ਹਿੱਸਾ ਲੈਣਗੇ

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਪੀ.ਟੀ.ਆਈ.)-ਸੈਕਰਡ ਅੰਮਿ੍ਤਸਰ ਦਾ ਚÏਥਾ ਐਡੀਸ਼ਨ ਸੰਗੀਤ, ਕਵਿਤਾ ਅਤੇ ਕਲਾਤਮਿਕ ਪ੍ਰਗਟਾਵੇ ਦਾ ਮਿਸ਼ਰਣ ਲਿਆਏਗਾ, ਜਿਸਦੀ ਅਗਵਾਈ ਊਸ਼ਾ ਉਥੁਪ ਅਤੇ ਕੈਲਾਸ਼ ਖੇਰ ਵਰਗੇ ਗਾਇਕਾਂ ਅਤੇ ਸ਼ਾਸਤਰੀ ਸੰਗੀਤ ਸਮੂਹ ਦ ਅਨਿਰੁੱਧ ਵਰਮਾ ਕਲੈਕਟਿਵ ਕਰਨਗੇ¢ ਟੀਮਵਰਕ ਆਰਟਸ ਦੁਆਰਾ ਤਿਆਰ ਅਤੇ ਨਿਰਮਿਤ ਇਹ ਤਿਉਹਾਰ 20 ਫਰਵਰੀ ਨੂੰ ਅੰਮਿ੍ਤਸਰ ਵਿੱਚ ਸਰੋਵਰ ਪ੍ਰੀਮੀਅਰ, ਪਾਰਟੀਸ਼ਨ ਮਿਊਜ਼ੀਅਮ ਅਤੇ ਕਿਲ੍ਹਾ ਗੋਬਿੰਦਗੜ੍ਹ ਵਰਗੇ ਸਥਾਨਾਂ 'ਤੇ ਸ਼ੁਰੂ ਹੋਵੇਗਾ¢ਇਹ ਤਿਉਹਾਰ ਰਹੱਸਵਾਦੀ ਪਰੰਪਰਾਵਾਂ, ਭਗਤੀ ਸੰਗੀਤ ਅਤੇ ਸੱਭਿਆਚਾਰਕ ਸੰਵਾਦ ਦੇ ਜਸ਼ਨ ਵਿੱਚ ਪ੍ਰਾਚੀਨ ਕਵਿਤਾ ਅਤੇ ਸਮਕਾਲੀ ਪ੍ਰਗਟਾਵੇ ਦੋਵਾਂ ਤੋਂ ਪ੍ਰੇਰਨਾ ਲੈਂਦਾ ਹੈ¢ਇਸ ਤਿਉਹਾਰ ਵਿੱਚ ਸਵੇਰ ਦੇ ਸੰਗੀਤ ਸੈਸ਼ਨ ਹੋਣਗੇ, ਜਿਸ ਵਿੱਚ ਸੌਮਿਕ ਦੱਤਾ (ਸਰੋਦ ਵਾਦਨ), ਤਰੁਣਦੀਪ ਸਿੰਘ (ਗੁਰਬਾਣੀ) ਅਤੇ ਆਸਥਾ ਮੰਡੇਲ (ਕਲਾਸੀਕਲ ਸੈੱਟ) ਪੇਸ਼ ਕਰਨਗੇ, ਜਿਸ ਨਾਲ ਦਿਨ ਦੀ ਸ਼ੁਰੂਆਤ ਸ਼ਾਂਤੀ ਅਤੇ ਭਗਤੀ ਨਾਲ ਹੋਵੇਗੀ¢ ਟੀਮਵਰਕ ਆਰਟਸ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਕੇ ਰਾਏ ਨੇ ਇਕ ਬਿਆਨ 'ਚ ਕਿਹਾ,'ਸੈਕਰਡ ਅੰਮਿ੍ਤਸਰ ਉਨ੍ਹਾਂ ਆਵਾਜ਼ਾਂ ਅਤੇ ਪਰੰਪਰਾਵਾਂ ਇਕੱਠਿਆਂ ਲਿਆਉਦਾ ਹੈ ਜੋ ਸਾਨੂੰ ਸੰਗੀਤ ਦੀ ਤਾਕਤ ਦੀ ਯਾਦ ਦਿਵਾਉਂਦੀਆਂ ਹਨ ਕਿ ਉਹ ਠੀਕ ਕਰ ਸਕਦੀਆਂ ਹਨ, ਸਵਾਲ ਕਰ ਸਕਦੀਆਂ ਹਨ ਅਤੇ ਇਕਜੁੱਟ ਕਰ ਸਕਦੀਆਂ ਹਨ |

ਪਿਛਲੀ ਖ਼ਬਰ ਤਾਮਿਲਨਾਡੂ 'ਚ ਵਿਜੇ ਦੀ ਰੈਲੀ ਦੌਰਾਨ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਨਿਯਮਾਂ 'ਚ ਉਲੰਘਣਾ ਲਈ ਏਅਰ ਇੰਡੀਆ ਨੂੰ 1 ਕਰੋੜ ਦਾ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।