ਮੁੰਬਈ, ਨਵੀਂ ਦਿੱਲੀ, 13 ਫਰਵਰੀ (ਏਜੰਸੀ)-ਟਾਟਾ ਗਰੁੱਪ ਦੀ ਏਅਰ ਇੰਡੀਆ ਨੂੰ ਸ਼ੁੱਕਰਵਾਰ ਨੂੰ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਏਅਰ ਇੰਡੀਆ 'ਤੇ ਲਗਭਗ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ | ਇਹ ਜੁਰਮਾਨਾ ਏਅਰ ਇੰਡੀਆ 'ਤੇ ਅੱਠ ਵਾਰ ਬਿਨਾਂ ਹਵਾਬਾਜ਼ੀ ਪਰਮਿਟ ਦੇ ਏਅਰਬੱਸ ਏ320 ਨਿਓ ਜਹਾਜ਼ ਉਡਾਉਣ ਲਈ ਲਗਾਇਆ ਗਿਆ | ਡੀ.ਜੀ.ਸੀ.ਏ. ਨੇ ਏਅਰਲਾਈਨ ਨੂੰ ਜੁਰਮਾਨਾ ਅਦਾ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ |