06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਨੂੰ ਦੀ ਹੱਤਿਆ ਦੀ ਸਾਜਿਸ਼ ਦੇ ਮਾਮਲੇ 'ਚ ਨਿਖਿਲ ਗੁਪਤਾ ਨੇ ਗੁਨਾਹ ਕਬੂਲਿਆ

ਅਜੀਤ ਡੈਸਕ 14-02-2026

ਨਿਊਯਾਰਕ, 13 ਫਰਵਰੀ (ਏਜੰਸੀ)-ਭਾਰਤੀ ਨਾਗਰਿਕ ਨਿਖਿਲ ਗੁਪਤਾ, ਜਿਸ 'ਤੇ ਅਮਰੀਕੀ ਧਰਤੀ 'ਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵਿਰੁੱਧ ਫਿਰੌਤੀ ਲਈ ਕਤਲ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦਾ ਦੋਸ਼ ਹੈ, ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ | ਗੁਪਤਾ ਨੇ ਅਮਰੀਕੀ ਮੈਜਿਸਟ੍ਰੇਟ ਜੱਜ ਸਾਰਾਹ ਨੈਟਬਰਨ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਅਤੇ 29 ਮਈ ਨੂੰ ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ ਦੁਆਰਾ ਉਸ ਨੂੰ ਸਜ਼ਾ ਸੁਣਾਈ ਜਾਣੀ ਹੈ | ਗੁਪਤਾ ਨੇ ਮੈਨਹਟਨ ਦੀ ਸੰਘੀ ਅਦਾਲਤ 'ਚ ਤਿੰਨ ਦੋਸ਼ਾਂ ਨੂੰ ਸਵੀਕਾਰ ਕੀਤਾ | 54 ਸਾਲਾ ਨਿਖਿਲ ਗੁਪਤਾ ਨੇ ਕੰਟਰੈਕਟ ਕਿਲਿੰਗ, ਕਤਲ ਦੀ ਸਾਜਿਸ਼ ਅਤੇ ਮਨੀ ਲਾਂਡਰਿੰਗ ਦੀ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ | ਜੇਕਰ ਅਦਾਲਤ ਉਸ ਨੂੰ ਦੋਸ਼ੀ ਮੰਨਦੀ ਹੈ ਤਾਂ ਉਸ ਨੂੰ ਵੱਧ ਤੋਂ ਵੱਧ 40 ਸਾਲ ਦੀ ਕੈਦ ਹੋ ਸਕਦੀ ਹੈ |

ਪਿਛਲੀ ਖ਼ਬਰ ਨਿਯਮਾਂ 'ਚ ਉਲੰਘਣਾ ਲਈ ਏਅਰ ਇੰਡੀਆ ਨੂੰ 1 ਕਰੋੜ ਦਾ ਜੁਰਮਾਨਾ ਅਗਲੀ ਖ਼ਬਰ ਦਿੱਲੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।