21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਦਿੱਲੀ 'ਚ 16 ਤੋਂ 20 ਫਰਵਰੀ ਤੱਕ ਹੋਏਗਾ ਏ.ਆਈ. ਸਿਖ਼ਰ ਸੰਮੇਲਨ

ਅਜੀਤ ਡੈਸਕ 15-02-2026
ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ 16 ਤੋਂ 20 ਫਰਵਰੀ ਤੱਕ ਹੋਣ ਵਾਲੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੰਪੈਕਟ ਸਿਖ਼ਰ ਸੰਮੇਲਨ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ | ਇਸ ਪ੍ਰੋਗਰਾਮ 'ਚ 100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ, 20 ਸਰਕਾਰਾਂ ਦੇ ਮੁਖੀ, 50 ਤੋਂ ਵੱਧ ਮੰਤਰੀ ਅਤੇ ਦੁਨੀਆ ਭਰ ਦੀਆਂ 50 ਅਹਿਮ ਕੰਪਨੀਆਂ ਦੇ ਸੀ.ਈ.ਓ. ਸ਼ਾਮਿਲ ਹੋਣਗੇ | ਇਸ ਸਿਖ਼ਰ ਸੰਮੇਲਨ 'ਚ ਏ.ਆਈ. ਨਾਲ ਸੰਬੰਧਿਤ ਤਕਰੀਬਨ 500 ਅਹਿਮ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਣਗੀਆਂ ਜਿਨ੍ਹਾਂ 'ਚ ਨਵੀਨਤਾਕਾਰੀ, ਖੋਜਕਰਤਾ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਹਿੱਸਾ ਲੈ ਰਹੇ ਹਨ | ਸ਼ਿਰਕਤ ਕਰਨ ਵਾਲਿਆਂ 'ਚ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਡੀਪ ਮਾਈਾਡ ਦੇ ਸੀ.ਈ.ਓ. ਡੇਮਿਸ ਹਸਾਬਿਸ, ਮਾਈਕ੍ਰੋਸਾਫਟ ਦੇ ਪ੍ਰਧਾਨ ਬ੍ਰੈਡ ਸਮਿਥ ਅਤੇ ਮੇਟਾ ਦੇ ਚੀਫ਼ ਏ.ਆਈ. ਸਾਇੰਸਦਾਨ ਯਾਨ ਲੁਕੇਨ ਸ਼ਾਮਿਲ ਹਨ | ਇਸ ਤੋਂ ਇਲਾਵਾ 20 ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਉਪ-ਰਾਸ਼ਟਰਪਤੀ ਵੀ ਇਸ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਭਾਰਤ ਆ ਰਹੇ ਹਨ ਜਿਨ੍ਹਾਂ 'ਚ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਡੋ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ, ਸਪੇਨ ਦੇ ਰਾਸ਼ਟਰਪਤੀ ਪੈਦਰੋ ਸਾਂਚੇਜ ਪੇਰੇਜ਼, ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਗ ਕੁਮਾਰ ਦਿਸਾਨਾਯਕੇ, ਨੀਦਰਲੈਂਡ ਦੇ ਰਾਸ਼ਟਰਪਤੀ ਡਿਕ ਸਕੋਫ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਲੀ ਅਹਿਦ ਸ਼ੇਖ਼ ਖ਼ਾਲਿਦ ਬਿਨ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਸ਼ਾਮਿਲ ਹਨ | ਵਿਦੇਸ਼ ਮੰਤਰਾਲੇ ਮੁਤਾਬਿਕ ਇਸ ਤੋਂ ਇਲਾਵਾ 45 ਤੋਂ ਵੱਧ ਦੇਸ਼ਾਂ ਦੇ ਮੰਤਰੀ ਪੱਧਰ ਦੇ ਵਫ਼ਦ ਵੀ ਸਿਖ਼ਰ ਸੰਮੇਲਨ 'ਚ ਹਿੱਸਾ ਲੈਣਗੇ | ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਅਤੇ ਕਈ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਵਿਚਾਰ ਵਟਾਂਦਰੇ 'ਚ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਮੁੰਬਈ 'ਚ ਮੈਟਰੋ ਲਾਈਨ ਦੇ ਪਿੱਲਰ ਤੋਂ ਸਲੈਬ ਡਿੱਗੀ ਇਕ ਮੌਤ, 3 ਹੋਰ ਜ਼ਖ਼ਮੀ ਅਗਲੀ ਖ਼ਬਰ 30 ਗਰਾਮ ਹੈਰੋਇਨ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।