21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮੁੰਬਈ 'ਚ ਮੈਟਰੋ ਲਾਈਨ ਦੇ ਪਿੱਲਰ ਤੋਂ ਸਲੈਬ ਡਿੱਗੀ ਇਕ ਮੌਤ, 3 ਹੋਰ ਜ਼ਖ਼ਮੀ

ਅਜੀਤ ਡੈਸਕ 15-02-2026
ਮੁੰਬਈ, 14 ਫਰਵਰੀ (ਏਜੰਸੀ)- ਮੁੰਬਈ ਦੇ ਮੁਲੁੰਡ ਖੇਤਰ 'ਚ ਨਿਰਮਾਣ ਅਧੀਨ ਮੈਟਰੋ ਲਾਈਨ 4 ਦੇ ਇਕ ਖੰਭੇ ਤੋਂ ਇਕ ਸਲੈਬ ਡਿੱਗ ਗਈ | ਇਹ ਸਲੈਬ ਇਕ ਆਟੋ ਰਿਕਸ਼ਾ ਤੇ ਇਕ ਸਕੌਡਾ ਕਾਰ 'ਤੇ ਡਿੱਗੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ | ਇਹ ਘਟਨਾ ਸਨਿਚਰਵਾਰ ਦੁਪਹਿਰ 12 ਵਜੇ ਦੇ ਕਰੀਬ ਐਲ.ਬੀ.ਐਸ. ਰੋਡ 'ਤੇ ਜੌਹਨਸਨ ਐਂਡ ਜੌਹਨਸਨ ਫੈਕਟਰੀ ਨੇੜੇ ਵਾਪਰੀ | ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਮੁੰਬਈ ਮੈਟਰੋਪੋਲਿਟਨ ਰਿਜਨਲ ਡਿਵੈਲਪਮੈਂਟ ਅਥਾਰਟੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਘਟਨਾ ਬਾਰੇ ਮੁੰਬਈ ਦੇ ਮੇਅਰ ਰਿਤੂ ਤਾਵੜੇ ਨੇ ਕਿਹਾ ਕਿ ਪੁਲ ਦੀ ਸਲੈਬ ਸਿਰਫ ਇਕ ਦਿਨ ਪਹਿਲਾਂ ਹੀ ਬਣਾਈ ਗਈ ਸੀ | ਲਾਪਰਵਾਹੀ ਕਾਰਨ ਇਲਾਕੇ ਨੂੰ ਬੈਰੀਕੇਡਾਂ ਨਾਲ ਬੰਦ ਨਹੀਂ ਕੀਤਾ ਗਿਆ | ਇਸ ਦੌਰਾਨ ਮੁਲੁੰਡ ਦੇ ਵਿਧਾਇਕ ਮਿਹਿਰ ਕੋਟੇਚਾ ਨੇ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਮੁਲੰਡ ਥਾਣੇ 'ਚ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਠੇਕਾ ਫਰਮ ਦੇ 5 ਅਧਿਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਾਰਜਕਾਰੀ ਇੰਜੀਨੀਅਰ ਸੱਤਿਆਜੀਤ ਸਾਲਵੇ ਦੀ ਮੁਅੱਤਲੀ ਦੇ ਆਦੇਸ਼ ਦਿੱਤੇ ਹਨ |

ਪਿਛਲੀ ਖ਼ਬਰ ਪੁਲਵਾਮਾ ਅੱਤਵਾਦੀ ਹਮਲੇ ਦੀ 7ਵੀਂ ਬਰਸੀ 'ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਹੋਰਾਂ ਵਲੋਂ ਸ਼ਰਧਾਂਜਲੀਆਂ <br/... ਅਗਲੀ ਖ਼ਬਰ ਦਿੱਲੀ 'ਚ 16 ਤੋਂ 20 ਫਰਵਰੀ ਤੱਕ ਹੋਏਗਾ ਏ.ਆਈ. ਸਿਖ਼ਰ ਸੰਮੇਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।