06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜੱਜ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਲਗਾਏ ਟੈਰਿਫ਼ ਦਾ ਦਿੱਤਾ ਹਵਾਲਾ

ਅਜੀਤ ਡੈਸਕ 21-02-2026
ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਬ੍ਰੇਟ ਕੈਵਨਾਗ ਨੇ ਆਪਣੀ ਅਸਹਿਮਤੀ ਰਾਏ ਵਿਚ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਲਗਾਏ ਗਏ ਟੈਰਿਫ਼ਾਂ ਦਾ ਹਵਾਲਾ ਦਿੱਤਾ | ਉਨ੍ਹਾਂ ਲਿਖਿਆ ਕਿ 6 ਅਗਸਤ, 2025 ਨੂੰ ਰਾਸ਼ਟਰਪਤੀ ਨੇ ਭਾਰਤ 'ਤੇ ਸਿੱਧੇ ਜਾਂ ਅਸਿੱਧੇ ਰੂਪ ਨਾਲ ਰੂਸੀ ਸੰਘ ਦੇ ਤੇਲ ਦੀ ਦਰਾਮਦ ਕਰਨ ਲਈ ਟੈਰਿਫ਼ ਲਗਾਇਆ | ਉਥੇ 6 ਫਰਵਰੀ, 2026 ਨੂੰ ਰਾਸ਼ਟਰਪਤੀ ਨੇ ਭਾਰਤ 'ਤੇ ਟੈਰਿਫ਼ ਘੱਟ ਕਰ ਦਿੱਤਾ ਕਿਉਂਕਿ ਸਰਕਾਰ ਦੇ ਅਨੁਸਾਰ ਭਾਰਤ ਨੇ ਸਿੱਧੇ ਜਾਂ ਅਸਿੱਧੇ ਰੂਪ ਨਾਲ ਰੂਸੀ ਸੰਘ ਤੋਂ ਤੇਲ ਦੀ ਦਰਾਮਦ ਬੰਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ | ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ 'ਤੇ 25 ਫ਼ੀਸਦੀ ਪਰਸਪਰ ਟੈਕਸ ਅਤੇ ਨਵੀਂ ਦਿੱਲੀ ਵਲੋਂ ਰੂਸ ਤੋਂ ਤੇਲ ਦੀ ਖ਼ਰੀਦਦਾਰੀ ਕਰਨ ਲਈ 25 ਪ੍ਰਤੀਸ਼ਤ ਵਾਧੂ ਦੰਡਕਾਰੀ ਟੈਰਿਫ਼ ਲਗਾਇਆ ਸੀ | ਜਦੋਂਕਿ ਬਾਅਦ 'ਚ ਪਰਸਪਰ ਟੈਰਿਫ਼ ਨੂੰ 18 ਫ਼ੀਸਦੀ ਕਰ ਦਿੱਤਾ ਗਿਆ ਸੀ ਅਤੇ ਟਰੰਪ ਨੇ ਭਾਰਤ ਵਲੋਂ ਮਾਸਕੋ ਤੋਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਊਰਜਾ ਆਯਾਤ ਕਰਨਾ ਬੰਦ ਕਰਨ ਅਤੇ ਅਮਰੀਕੀ ਊਰਜਾ ਉਤਪਾਦਾਂ ਨੂੰ ਖ਼ਰੀਦਣ ਦੀ ਵਚਨਬੱਧਤਾ ਤੋਂ ਬਾਅਦ 25 ਫ਼ੀਸਦੀ ਟੈਰਿਫ਼ ਨੂੰ ਹਟਾ ਦਿੱਤਾ ਸੀ |

ਪਿਛਲੀ ਖ਼ਬਰ ਬਲੋਚ ਲੜਾਕਿਆਂ ਦੀ ਕੈਦ 'ਚ ਰੋਂਦੇ ਹੋਏ ਪਾਕਿ ਫ਼ੌਜੀਆਂ ਵਲੋਂ ਰਿਹਾਈ ਦੀ ਅਪੀਲ ਅਗਲੀ ਖ਼ਬਰ 33 ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸਾਬਕਾ ਜੇ.ਈ. ਤੇ ਪਤਨੀ ਨੂੰ ਮੌਤ ਦੀ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।