29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਰਤ ਕੋਲ ਹੁਣ ਸਿਰਫ 25 ਦਿਨਾਂ ਦਾ ਕੱਚਾ ਤੇਲ ਤੇ ਰਿਫਾਇੰਡ ਤੇਲ ਭੰਡਾਰ

ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਵਧਦੇ ਤਣਾਅ ਤੇ ਈਰਾਨ-ਇਜ਼ਰਾਈਲ ਯੁੱਧ ਵਿਚਕਾਰ ਭਾਰਤ ਕੋਲ ਹੁਣ ਸਿਰਫ 25 ਦਿਨਾਂ ਦਾ ਕੱਚਾ ਤੇਲ ਤੇ ਰਿਫਾਇੰਡ ਤੇਲ ਭੰਡਾਰ ਹੈ | ਖਬਰ ਏਜੰਸੀ ਏ.ਐਨ.ਆਈ. ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੇਸ਼ ਦੀ ਊਰਜਾ ਸੁਰੱਖਿਆ ਸੰਬੰਧੀ ਇਹ ਅਪਡੇਟ ਪ੍ਰਦਾਨ ਕੀਤੀ ਹੈ | ਹਾਲਾਂਕਿ, ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੁਰੰਤ ਨਹੀਂ ਵਧਾਏਗੀ | ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ | ਈਰਾਨੀ ਫੌਜ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਰਸਤੇ ਤੋਂ ਲੰਘਣ ਵਾਲੇ ਕਿਸੇ ਵੀ ਜਹਾਜ਼ ਨੂੰ ਅੱਗ ਲਗਾ ਦਿੱਤੀ ਜਾਵੇਗੀ | ਓਮਾਨ ਤੇ ਈਰਾਨ ਦੇ ਵਿਚਕਾਰ ਸਥਿਤ ਇਸ ਰਸਤੇ ਨੂੰ ਵਿਸ਼ਵ ਤੇਲ ਵਪਾਰ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ | ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਕਈ ਦੇਸ਼ਾਂ ਨੂੰ ਤੇਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ 'ਚ ਭਾਰਤ ਸਮੇਤ ਏਸ਼ੀਆਈ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ | ਇਸ ਰਸਤੇ ਦੇ ਬੰਦ ਹੋਣ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ M100 ਤੋਂ ਵੱਧ ਹੋ ਸਕਦੀਆਂ ਹਨ | ਮੌਜੂਦਾ ਸਮੇਂ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਲਗਭਗ 5.58% ਵਧ ਕੇ M80.41 ਪ੍ਰਤੀ ਬੈਰਲ ਦੇ ਆਸ-ਪਾਸ ਪਹੁੰਚ ਗਈਆਂ ਹਨ |
ਕਤਰ ਵਲੋਂ ਭਾਰਤੀ ਉਦਯੋਗਾਂ ਲਈ ਗੈਸ ਸਪਲਾਈ 'ਚ ਕਟੌਤੀ
ਭਾਰਤ ਦੇ ਸਭ ਤੋਂ ਵੱਡੇ ਆਯਾਤ ਕੁਦਰਤੀ ਗੈਸ ਸਪਲਾਇਰ ਕਤਰ ਨੇ ਈਰਾਨੀ ਡਰੋਨ ਹਮਲੇ ਦੇ ਮੱਦੇਨਜ਼ਰ ਉਤਪਾਦਨ 'ਚ ਰੁਕਾਵਟ ਕਾਰਨ ਭਾਰਤੀ ਉਦਯੋਗਾਂ ਲਈ ਸਪਲਾਈ 'ਚ 40 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ | ਕਤਰ ਲਗਭਗ 27 ਮਿਲੀਅਨ ਟਨ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦਾ ਲਗਭਗ 40 ਫੀਸਦੀ ਸਪਲਾਈ ਕਰਦਾ ਹੈ, ਜੋ ਭਾਰਤ ਬਿਜਲੀ ਉਤਪਾਦਨ ਤੇ ਖਾਦ ਉਤਪਾਦਨ ਤੋਂ ਲੈ ਕੇ ਸੀ.ਐਨ.ਜੀ. ਵੰਡ ਤੇ ਪਾਈਪਡ ਰਸੋਈ ਗੈਸ ਨੈੱਟਵਰਕ ਤੱਕ ਦੇ ਖੇਤਰਾਂ 'ਚ ਮੰਗ ਨੂੰ ਪੂਰਾ ਕਰਨ ਲਈ ਸਾਲਾਨਾ ਆਯਾਤ ਕਰਦਾ ਹੈ |

ਪਿਛਲੀ ਖ਼ਬਰ ਅਰਬ ਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਵੱਡੀ ਤਰਜੀਹ-ਮੁੱਖ ਮੰਤਰੀ <br/> ਅਗਲੀ ਖ਼ਬਰ ਈਰਾਨ ਦੇ ਨਤਾਂਜ਼ ਪ੍ਰਮਾਣੂ ਟਿਕਾਣੇ ਨੂੰ ਨੁਕਸਾਨ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।