29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਹੁਣ ਅਫ਼ਗਾਨਿਸਤਾਨ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹੈ ਪਾਕਿਸਤਾਨ

ਹੁਣ ਅਫ਼ਗਾਨਿਸਤਾਨ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹੈ ਪਾਕਿਸਤਾਨ

ਅਜੀਤ ਡੈਸਕ 29-09-2026

ਤਾਲਿਬਾਨ ਨੇ 70 ਹਥਿਆਰਬੰਦ ਲੜਾਕਿਆਂ ਨੂੰ ਰੋਕਿਆ, 4 ਹਲਾਕ, 10 ਗ੍ਰਿਫ਼ਤਾਰ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਦਹਾਕਿਆਂ ਤੋਂ ਭਾਰਤ ਖ਼ਿਲਾਫ਼ ਸਰਹੱਦ ਪਾਰੋਂ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਪਾਕਿਸਤਾਨ ’ਤੇ ਹੁਣ ਅਫ਼ਗਾਨਿਸਤਾਨ ਨੇ ਵੀ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਪਾਕਿ ਵਾਲੇ ਪਾਸਿਓਂ ਕਰੀਬ 70 ਹਥਿਆਰਬੰਦ ਤਾਲਿਬਾਨ-ਵਿਰੋਧੀ ਲੜਾਕਿਆਂ ਨੇ ਪੂਰਬੀ ਅਫ਼ਗਾਨਿਸਤਾਨ ਦੇ ਨੂਰਿਸਤਾਨ ਸੂਬੇ ਦੇ ਕਾਮਦੇਸ਼ ਇਲਾਕੇ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਰਹੱਦੀ ਬਲਾਂ ਨੇ ਭਾਰੀ ਮੁਕਾਬਲੇ ਮਗਰੋਂ ਨਾਕਾਮ ਕਰ ਦਿੱਤਾ। ਅਫ਼ਗਾਨ ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਸਰਹੱਦੀ ਸੁਰੱਖਿਆ ਬਲਾਂ ਕੋਲ ਇਨ੍ਹਾਂ ਹਥਿਆਰਬੰਦ ਘੁਸਪੈਠੀਆਂ ਦੀ ਹਿੱਲਜੁੱਲ ਬਾਰੇ ਪਹਿਲਾਂ ਹੀ ਪੁਖ਼ਤਾ ਖ਼ੁਫ਼ੀਆ ਜਾਣਕਾਰੀ ਮੌਜੂਦ ਸੀ। ਨੂਰਿਸਤਾਨ ਸੂਬਾ ਬੇਹੱਦ ਪਹਾੜੀ ਖੇਤਰ ਹੋਣ ਕਾਰਨ ਇੱਥੇ ਸਰਹੱਦ ’ਤੇ ਨਿਗਰਾਨੀ ਰੱਖਣਾ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ। ਮਿਲੀ ਸੂਚਨਾ ਦੇ ਆਧਾਰ ’ਤੇ ਤਾਲਿਬਾਨ ਬਲਾਂ ਨੇ ਕਾਮਦੇਸ਼ ਜ਼ਿਲ੍ਹੇ ਦੇ ਨੇੜੇ ਘੇਰਾਬੰਦੀ ਕਰ ਲਈ ਸੀ। ਜਿਵੇਂ ਹੀ ਹਥਿਆਰਬੰਦ ਸਮੂਹ ਅੱਗੇ ਵਧਿਆ, ਦੋਵਾਂ ਪਾਸਿਆਂ ਤੋਂ ਜ਼ਬਰਦਸਤ ਗੋਲੀਬਾਰੀ ਸ਼ੁਰੂ ਹੋ ਗਈ। ਤਾਲਿਬਾਨ ਪ੍ਰਸ਼ਾਸਨ ਮੁਤਾਬਿਕ ਇਸ ਮੁਕਾਬਲੇ ਦੌਰਾਨ 4 ਘੁਸਪੈਠੀਏ ਮਾਰੇ ਗਏ ਹਨ, ਜਦਕਿ 10 ਨੂੰ ਜਿਊਂਦਾ ਕਾਬੂ ਕਰ ਲਿਆ ਗਿਆ। ਬਾਕੀ ਲੜਾਕੇ ਪਿੱਛੇ ਹਟਦੇ ਹੋਏ ਮੁੜ ਪਾਕਿ ਵੱਲ ਭੱਜ ਗਏ। 

 

ਪਿਛਲੀ ਖ਼ਬਰ ਚੋਣ ਕਮਿਸ਼ਨ ਵਿਵਾਦ ਨੂੰ ਲੈ ਕੇ ‘ਇੰਡੀਆ’ ਗੱਠਜੋੜ ਦੀ ਬੈਠਕ ਕੱਲ੍ਹ ਅਗਲੀ ਖ਼ਬਰ ਸਾਡੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।