22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਡੈਮੋਕਰੈਟਿਕ ਪਾਰਟੀ ਨੂੰ ਇਤਿਹਾਸਕ ਬਹੁਮਤ- 258 ਸੀਟਾਂ ਜਿੱਤੀਆਂ

ਵਾਸ਼ਿੰਗਟਨ, 22 ਨਵੰਬਰ (ਏਜੰਸੀ)-ਅਮਰੀਕਾ ਵਿਚ ਡੈਮੋਕਰੈਟਿਕ ਪਾਰਟੀ ਨੇ ਦਹਾਕਿਆਂ ਦੀ ਸਭ ਤੋਂ ਵੱਡੀ ਚੋਣ ਜਿੱਤ ਦਰਜ ਕਰਦਿਆਂ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਵਿਚ 258 ਸੀਟਾਂ ਹਾਸਿਲ ਕਰ ਲਈਆਂ ਹਨ। ਇਹ 1992 ਤੋਂ ਬਾਅਦ ਪਾਰਟੀ ਦਾ ਸਭ ਤੋਂ ਵਧੀਆ ਚੋਣ ਨਤੀਜਾ ਹੈ। ਇਸ ਜਿੱਤ ਨਾਲ ਡੈਮੋਕਰੈਟਿਕ ਪਾਰਟੀ ਨੂੰ ਸਰਕਾਰ ਦੇ ਕੰਮਕਾਜ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ ਪਰ ਇਸ ਦੇ ਨਾਲ ਹੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਵੀ ਵਧੇਗਾ।ਡੈਮੋਕਰੈਟਾਂ ਨੇ ਹੁਣ ਤੱਕ...

ਅਜੀਤ ਡੈਸਕ 23-11-2026

ਵਾਸ਼ਿੰਗਟਨ, 22 ਨਵੰਬਰ (ਏਜੰਸੀ)-ਅਮਰੀਕਾ ਵਿਚ ਡੈਮੋਕਰੈਟਿਕ ਪਾਰਟੀ ਨੇ ਦਹਾਕਿਆਂ ਦੀ ਸਭ ਤੋਂ ਵੱਡੀ ਚੋਣ ਜਿੱਤ ਦਰਜ ਕਰਦਿਆਂ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਵਿਚ 258 ਸੀਟਾਂ ਹਾਸਿਲ ਕਰ ਲਈਆਂ ਹਨ। ਇਹ 1992 ਤੋਂ ਬਾਅਦ ਪਾਰਟੀ ਦਾ ਸਭ ਤੋਂ ਵਧੀਆ ਚੋਣ ਨਤੀਜਾ ਹੈ। ਇਸ ਜਿੱਤ ਨਾਲ ਡੈਮੋਕਰੈਟਿਕ ਪਾਰਟੀ ਨੂੰ ਸਰਕਾਰ ਦੇ ਕੰਮਕਾਜ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ ਪਰ ਇਸ ਦੇ ਨਾਲ ਹੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਵੀ ਵਧੇਗਾ।ਡੈਮੋਕਰੈਟਾਂ ਨੇ ਹੁਣ ਤੱਕ 44 ਸੀਟਾਂ ਦਾ ਵਾਧਾ ਕੀਤਾ ਹੈ, ਜੋ 2018 ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਮੱਧਕਾਲੀ ਚੋਣ ਸਾਲ ਦੌਰਾਨ ਪਾਰਟੀ ਵਲੋਂ ਜਿੱਤੀਆਂ ਗਈਆਂ 40 ਵਾਧੂ ਸੀਟਾਂ ਤੋਂ ਚਾਰ ਵੱਧ ਹਨ।ਐਤਵਾਰ ਨੂੰ ਉੱਤਰੀ ਕੈਰੋਲੀਨਾ ਵਿਚ ਡੈਮੋਕਰੈਟਿਕ ਉਮੀਦਵਾਰ ਚੱਕ ਹਬਾਰਡ ਨੇ ਰਿਪਬਲਿਕਨ ਸੰਸਦ ਮੈਂਬਰ ਵਰਜੀਨੀਆ ਫੌਕਸ ਨੂੰ ਹਰਾ ਕੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 258 ਤੱਕ ਪਹੁੰਚਾ ਦਿੱਤੀ। ਪ੍ਰਤੀਨਿਧੀ ਸਭਾ ਦੀਆਂ ਚਾਰ ਸੀਟਾਂ ਦੇ ਨਤੀਜੇ ਹਾਲੇ ਬਾਕੀ ਹਨ। ਇਨ੍ਹਾਂ ਵਿਚ ਮਿਨੀਸੋਟਾ ਅਤੇ ਟੈਨੇਸੀ ਦੀ ਇਕ-ਇਕ ਅਤੇ ਲੂਈਜ਼ਿਆਨਾ ਦੀਆਂ ਦੋ ਸੀਟਾਂ ਸ਼ਾਮਿਲ ਹਨ, ਜਿਥੇ ਦਸੰਬਰ ਵਿਚ ਮੁੜ ਵੋਟਾਂ ਪੈਣਗੀਆਂ। ਰਿਪਬਲਿਕਨ ਪਾਰਟੀ ਨੂੰ ਘੱਟੋ-ਘੱਟ 173 ਸੀਟਾਂ ਮਿਲੀਆਂ ਹਨ। 435 ਮੈਂਬਰੀ ਪ੍ਰਤੀਨਿਧੀ ਸਭਾ ਵਿਚ ਇਸ ਬਹੁਮਤ ਨਾਲ ਅਮਰੀਕਾ ਵਿਚ ਵੰਡੀ ਹੋਈ ਸਰਕਾਰ ਦੀ ਸਥਿਤੀ ਬਣੇਗੀ। ਸੈਨੇਟ ਵਿਚ ਵੀ ਡੈਮੋਕਰੈਟਾਂ ਦਾ ਬਹੁਮਤ ਹੈ, ਜਦਕਿ ਵਾਈਟ ਹਾਊਸ ਵਿਚ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਹਨ।

ਅਗਲੀ ਖ਼ਬਰ ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਿੱਲੀ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।