29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੁਪਰੀਮ ਕੋਰਟ ਤੋਂ ਭੁਪੇਸ਼ ਬਘੇਲ ਨੂੰ ਨਹੀਂ ਮਿਲੀ ਰਾਹਤ

ਸੁਪਰੀਮ ਕੋਰਟ ਤੋਂ ਭੁਪੇਸ਼ ਬਘੇਲ ਨੂੰ ਨਹੀਂ ਮਿਲੀ ਰਾਹਤ

ਅਜੀਤ ਡੈਸਕ 29-09-2026

ਪਾਟਨ ਚੋਣ ਪਟੀਸ਼ਨ ਮਾਮਲੇ ’ਚ ਦਖ਼ਲ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਉਸ ਪਟੀਸ਼ਨ ’ਤੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਚੋਣ ਜਿੱਤ ਨੂੰ ਚੁਣੌਤੀ ਦੇਣ ਵਾਲੀ ਚੋਣ ਪਟੀਸ਼ਨ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਖ਼ਾਰਜ ਕਰਨ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਭਾਜਪਾ ਆਗੂ ਵਿਜੇ ਬਘੇਲ ਨੇ ਸਾਲ 2023 ਦੀਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿਚ ਪਾਟਨ ਹਲਕੇ ਤੋਂ ਭੁਪੇਸ਼ ਬਘੇਲ ਦੀ ਜਿੱਤ ਵਿਰੁੱਧ ਹਾਈ ਕੋਰਟ ਵਿਚ ਇਕ ਚੋਣ ਪਟੀਸ਼ਨ ਦਾਇਰ ਕੀਤੀ ਹੋਈ ਹੈ। ਕਾਂਗਰਸ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਤੀ ਸੀ ਕਿ ਇਹ ਪਟੀਸ਼ਨ ਤੈਅਸ਼ੁਦਾ 45 ਦਿਨਾਂ ਦੀ ਸਮਾਂ-ਸੀਮਾ ਤੋਂ ਬਾਅਦ ਦਾਇਰ ਕੀਤੀ ਗਈ ਸੀ, ਇਸ ਲਈ ਇਸ ਨੂੰ ਸ਼ੁਰੂਆਤ ਵਿਚ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਮਾਂ-ਸੀਮਾ ਤੇ ਦਾਇਰ ਕਰਨ ਵਿਚ ਹੋਈਆਂ ਖ਼ਾਮੀਆਂ ਦੇ ਤੱਥਾਂ ਦੀ ਜਾਂਚ ਚੋਣ ਟ੍ਰਿਬਿਊਨਲ (ਹਾਈ ਕੋਰਟ) ਅੱਗੇ ਸਬੂਤਾਂ ਦੇ ਆਧਾਰ ’ਤੇ ਕੀਤੀ ਜਾ ਸਕਦੀ ਹੈ। ਇਸ ਲਈ ਸੁਪਰੀਮ ਕੋਰਟ ਨੇ ਫ਼ਿਲਹਾਲ ਇਸ ਕਾਰਵਾਈ ਨੂੰ ਰੋਕਣ ਜਾਂ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਵੱਲੋਂ ਸਪੈਸ਼ਲ ਲੀਵ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਹੁਣ ਇਹ ਮਾਮਲਾ ਛੱਤੀਸਗੜ੍ਹ ਹਾਈ ਕੋਰਟ ਵਿਚ ਹੀ ਚੱਲੇਗਾ, ਜਿੱਥੇ ਅਦਾਲਤ ਨੇ 5 ਅਕਤੂਬਰ 2026 ਨੂੰ ਗਵਾਹੀ ਦੀ ਪ੍ਰਕਿਰਿਆ ਲਈ ਤਾਰੀਖ਼ ਤੈਅ ਕੀਤੀ ਹੈ।

ਪਿਛਲੀ ਖ਼ਬਰ ਲਵਲੀ ਯੂਨੀਵਰਸਿਟੀ ਦੀ ਭੰਨਤੋੜ ਕਰਨ ਵਾਲੇ ਕਾਨੂੰਨ ਹੱਥੋਂ ਨਹੀਂ ਬਚਣਗੇ-ਡੀ.ਜੀ.ਪੀ. ਅਗਲੀ ਖ਼ਬਰ 6ਵੀਂ ਜਮਾਤ ਨੂੰ ਵੀ ਸੀ. ਬੀ. ਐਸ. ਈ. ਦੀ ਤਿੰਨ-ਭਾਸ਼ਾਈ ਨੀਤੀ ਤੋਂ ਮਿਲੇ ਛੋਟ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।