04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬੰਗਾਲ ਚੋਣਾਂ ਦੇਸ਼ ਦੀ ਸੁਰੱਖਿਆ ਲਈ ਮਹੱਤਵਪੂਰਨ-ਅਮਿਤ ਸ਼ਾਹ

ਅਜੀਤ ਡੈਸਕ 29-03-2026

ਤਿ੍ਣਮੂਲ ਸਰਕਾਰ ਖ਼ਿਲਾਫ਼ 'ਚਾਰਜਸ਼ੀਟ' ਕੀਤੀ ਜਾਰੀ
ਕੋਲਕਾਤਾ, 28 ਮਾਰਚ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦੇ ਹੋਏ ਤਿ੍ਣਮੂਲ ਕਾਂਗਰਸ ਸਰਕਾਰ ਵਿਰੁੱਧ 'ਚਾਰਜਸ਼ੀਟ' ਜਾਰੀ ਕੀਤੀ | ਉਨ੍ਹਾਂ ਇਸ ਚੋਣ ਨੂੰ ਨਾ ਸਿਰਫ਼ ਬੰਗਾਲ ਲਈ, ਸਗੋਂ ਦੇਸ਼ ਦੀ ਸੁਰੱਖਿਆ ਲਈ ਵੀ ਇਕ ਲੜਾਈ ਵਜੋਂ ਪੇਸ਼ ਕੀਤਾ | ਇਥੇ ਇਕ ਪ੍ਰੈੱਸ ਕਾਨਫਰੰਸ 'ਚ ਮਮਤਾ ਬੈਨਰਜੀ ਸਰਕਾਰ ਖਿਲਾਫ਼ ਹਮਲਾ ਬੋਲਦੇ ਹੋਏ ਸ਼ਾਹ ਨੇ ਦੋਸ਼ ਲਗਾਇਆ ਕਿ ਟੀ.ਐਮ.ਸੀ. ਦੇ 15 ਸਾਲਾਂ ਦੇ ਸ਼ਾਸਨ ਤੋਂ ਬਾਅਦ, ਪੱਛਮੀ ਬੰਗਾਲ ਟੀ.ਐਮ.ਸੀ. ਦੀ ਤੁਸ਼ਟੀਕਰਨ ਦੀ ਰਾਜਨੀਤੀ, ਭਿ੍ਸ਼ਟਾਚਾਰ ਅਤੇ ਰਾਜਨੀਤਿਕ ਹਿੰਸਾ ਕਾਰਨ ਦੇਸ਼ 'ਚ ਘੁਸਪੈਠ ਦਾ 'ਮੁੱਖ ਗਲਿਆਰਾ' ਬਣ ਗਿਆ ਹੈ | ਸ਼ਾਹ ਨੇ ਕਿਹਾ ਕਿ ਮਮਤਾ ਦੀਦੀ ਨੇ ਹਮੇਸ਼ਾ 'ਵਿਕਟਿਮ ਕਾਰਡ' (ਪੀੜਤ ਹੋਣ ਦਾ ਨਾਟਕ) ਵਾਲੀ ਰਾਜਨੀਤੀ ਖੇਡੀ ਹੈ | ਕਦੇ ਉਹ ਆਪਣੀ ਸੱਟ ਬਾਰੇ ਗੱਲ ਕਰਦੀ ਹੈ, ਕਦੇ ਉਹ ਚੋਣ ਕਮਿਸ਼ਨ ਨੂੰ ਬੁਰਾ ਭਲਾ ਬੋਲਦੀ ਹੈ | ਪਰ ਬੰਗਾਲ ਦੇ ਲੋਕ ਹੁਣ ਮਮਤਾ ਦੀਦੀ ਦੇ ਇਸ 'ਵਿਕਟਿਮ ਕਾਰਡ' ਨੂੰ ਚੰਗੀ ਤਰ੍ਹਾਂ ਸਮਝਦੇ ਹਨ | ਚੋਣ ਕਮਿਸ਼ਨ ਦੀ ਐਸ.ਆਈ.ਆਰ. ਪ੍ਰਕਿਰਿਆ ਦਾ ਵਿਰੋਧ ਕਰਨ 'ਤੇ ਬੈਨਰਜੀ ਖਿਲਾਫ਼ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਉਨ੍ਹਾਂ 'ਤੇ ਟੀ.ਐਮ.ਸੀ. ਦੇ 'ਘੱਟ ਗਿਣਤੀ ਵੋਟ ਬੈਂਕ' ਨੂੰ ਬਚਾਉਣ ਲਈ ਜਾਣਬੁਝ ਕੇ ਹੰਗਾਮਾ ਕਰਨ ਦਾ ਦੋਸ਼ ਲਗਾਇਆ | ਇਹ ਦਾਅਵਾ ਕਰਦੇ ਹੋਏ ਕਿ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਅਸਾਮ ਰਾਹੀਂ ਘੁਸਪੈਠ ਲਗਪਗ ਬੰਦ ਹੋ ਗਈ ਹੈ, ਸ਼ਾਹ ਨੇ ਦੋਸ਼ ਲਗਾਇਆ ਕਿ ਹੁਣ ਪੱਛਮੀ ਬੰਗਾਲ ਅਜਿਹਾ ਬਚਿਆ ਹੋਇਆ ਰਸਤਾ ਹੈ, ਜਿਸ ਰਾਹੀਂ ਘੁਸਪੈਠੀਏ ਭਾਰਤ 'ਚ ਦਾਖ਼ਲ ਹੁੰਦੇ ਹਨ | ਬੰਗਾਲ ਚੋਣ ਨਾ ਸਿਰਫ਼ ਬੰਗਾਲ ਲਈ ਸਗੋਂ ਪੂਰੇ ਦੇਸ਼ ਲਈ ਮਹੱਤਵਪੂਰਨ ਹੈ |

ਪਿਛਲੀ ਖ਼ਬਰ ਅਡਾਨੀ ਡਿਫੈਂਸ ਵਲੋਂ 2,000 'ਪ੍ਰਹਾਰ' ਲਾਈਟ ਮਸ਼ੀਨਗੰਨ ਫ਼ੌਜ ਹਵਾਲੇ ਅਗਲੀ ਖ਼ਬਰ ਇੰਜਣ ਫੇਲ੍ਹ ਹੋਣ ਕਾਰਨ ਇੰਡੀਗੋ ਦੀ ਉਡਾਣ ਦਿੱਲੀ ਹੰਗਾਮੀ ਹਾਲਾਤ 'ਚ ਉਤਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।