04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਡਾਨੀ ਡਿਫੈਂਸ ਵਲੋਂ 2,000 'ਪ੍ਰਹਾਰ' ਲਾਈਟ ਮਸ਼ੀਨਗੰਨ ਫ਼ੌਜ ਹਵਾਲੇ

ਅਜੀਤ ਡੈਸਕ 29-03-2026

ਗਵਾਲੀਅਰ, 28 ਮਾਰਚ (ਪੀ. ਟੀ. ਆਈ.)-ਭਾਰਤੀ ਫÏਜ ਦੀ ਫਾਇਰਪਾਵਰ ਨੂੰ ਵਧਾਉਂਦੇ ਹੋਏ ਇੱਕ ਵੱਡੀ ਰੱਖਿਆ ਕੰਪਨੀ ਨੇ ਸਨਿਚਰਵਾਰ ਨੂੰ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਤਹਿਤ ਤਿਆਰ ਕੀਤੀਆਂ 2,000 'ਪ੍ਰਹਾਰ' ਲਾਈਟ ਮਸ਼ੀਨ ਗਨ (ਐੱਲ ਐੱਮ ਜੀਜ) ਦਾ ਪਹਿਲਾ ਬੈਚ ਸੌਂਪਿਆ¢7.62 ਐੱਮ ਐੱਮ-ਕੈਲੀਬਰ ਹਥਿਆਰ ਅਡਾਨੀ ਡਿਫੈਂਸ ਐਂਡ ਏਰੋਸਪੇਸ ਦੁਆਰਾ ਗਵਾਲੀਅਰ ਦੇ ਬਾਹਰਵਾਰ ਸਥਿਤ ਆਪਣੇ ਸਮਾਲ ਆਰਮਜ਼ ਕੰਪਲੈਕਸ ਵਿਖੇ ਤਿਆਰ ਕੀਤਾ ਗਿਆ ਹੈ¢ ਐੱਲ. ਐੱਮ. ਜੀਜ਼ ਨੂੰ ਫÏਜ ਨੂੰ ਸੌਂਪਣ ਲਈ ਸਨਿਚਰਵਾਰ ਨੂੰ ਕੰਪਨੀ ਦੇ ਅਹਾਤੇ ਵਿਚ ਇੱਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਰੱਖਿਆ ਮੰਤਰਾਲੇ ਦੇ ਡੀ.ਜੀ. (ਪ੍ਰਾਪਤੀ), ਏ. ਅੰਬਾਰਾਸੂ, ਅਡਾਨੀ ਡਿਫੈਂਸ ਐਂਡ ਏਰੋਸਪੇਸ ਦੇ ਸੀ.ਈ.ਓ. ਆਸ਼ੀਸ਼ ਰਾਜਵੰਸ਼ੀ ਅਤੇ ਨਿੱਜੀ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ¢ ਬਾਅਦ ਵਿੱਚ, ਅੰਬਾਰਾਸੂ ਨੇ ਫÏਜ ਲਈ ਐੱਲ. ਐੱਮ. ਜੀਜ਼. ਦੀ ਪਹਿਲੀ ਖੇਪ ਲੈ ਕੇ ਜਾਣ ਵਾਲੇ ਟਰੱਕਾਂ ਦੇ ਕਾਫਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ |

ਪਿਛਲੀ ਖ਼ਬਰ ਯੂ.ਏ.ਈ. 'ਚ 5 ਭਾਰਤੀ ਜ਼ਖ਼ਮੀ ਅਗਲੀ ਖ਼ਬਰ ਬੰਗਾਲ ਚੋਣਾਂ ਦੇਸ਼ ਦੀ ਸੁਰੱਖਿਆ ਲਈ ਮਹੱਤਵਪੂਰਨ-ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।