ਦੁਬਈ, 28 ਮਾਰਚ (ਪੀ. ਟੀ. ਆਈ.)-ਯੂ.ਏ.ਈ. ਦੀ ਹਵਾਈ ਰੱਖਿਆ ਪ੍ਰਣਾਲੀ ਵਲੋਂ ਈਰਾਨ ਵਲੋਂ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਸਫ਼ਲਤਾਪੂਰਵਕ ਰੋਕਣ ਤੋਂ ਬਾਅਦ ਖਲੀਫਾ ਆਰਥਿਕ ਜ਼ੋਨ ਆਬੂਧਾਬੀ (ਕੇਜ਼ਾਦ) ਦੇ ਨੇੜੇ ਮਲਬਾ ਡਿੱਗਣ ਕਾਰਨ 5 ਭਾਰਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਆਬੂਧਾਬੀ ਮੀਡੀਆ ਦਫ਼ਤਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀਆਂ ਨੂੰ ਦਰਮਿਆਨੀ ਤੋਂ ਲੈ ਕੇ ਮਾਮੂਲੀ ਸੱਟਾਂ ਲੱਗੀਆਂ ਹਨ | ਅਧਿਕਾਰੀਆਂ ਅਨੁਸਾਰ ਕੇਜ਼ਾਦ ਦੇ ਨੇੜੇ ਬੈਲਿਸਟਿਕ ਮਿਜ਼ਾਈਲਾਂ ਦਾ ਮਲਬਾ ਡਿੱਗਣ ਕਾਰਨ ਦੋ ਥਾਵਾਂ 'ਤੇ ਅੱਗ ਲੱਗ ਗਈ, ਜਿਸ ਕਾਰਨ 5 ਭਾਰਤੀਆਂ ਸਮੇਤ 6 ਜਣੇ ਜ਼ਖ਼ਮੀ ਹੋ ਗਏ |