04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਓਮਾਨ 'ਚ ਅਮਰੀਕੀ ਜਲ ਸੈਨਾ ਦੇ ਜਹਾਜ਼ 'ਤੇ ਹਮਲਾ

ਅਜੀਤ ਡੈਸਕ 29-03-2026
ਈਰਾਨੀ ਫ਼ੌਜ ਦੇ ਖਾਤਮ ਅਲ-ਅੰਬੀਆ ਕੇਂਦਰੀ ਹੈੱਡਕੁਆਰਟਰ ਦੇ ਬੁਲਾਰੇ ਇਬਰਾਹਿਮ ਜ਼ੋਲਫਾਘਾਰੀ ਅਨੁਸਾਰ ਈਰਾਨੀ ਹਥਿਆਰਬੰਦ ਬਲਾਂ ਨੇ ਸਨਿਚਰਵਾਰ ਨੂੰ ਈਰਾਨ ਦੇ ਤੱਟ ਤੋਂ 1000 ਕਿਲੋਮੀਟਰ (620 ਮੀਲ) ਤੋਂ ਵੱਧ ਦੂਰ ਓਮਾਨ ਦੇ ਸਲਾਲਾਹ ਬੰਦਰਗਾਹ 'ਤੇ ਇਕ ਅਮਰੀਕੀ ਜਲ ਸੈਨਾ ਦੇ ਸਹਾਇਤਾ ਜਹਾਜ਼ 'ਤੇ ਹਮਲਾ ਕੀਤਾ ਗਿਆ | ਇਸ ਤੋਂ ਪਹਿਲਾਂ ਜ਼ੋਲਫਾਘਾਰੀ ਨੇ ਰਿਪੋਰਟ ਦਿੱਤੀ ਸੀ ਕਿ ਈਰਾਨੀ ਫ਼ੌਜਾਂ ਨੇ ਹਮਲੇ ਦੌਰਾਨ ਇਕ ਟੈਂਕਰ ਜਹਾਜ਼ ਨੂੰ ਤਬਾਹ ਕਰ ਦਿੱਤਾ, ਜਦੋਂਕਿ ਤਿੰਨ ਹੋਰਾਂ ਨੂੰ ਨੁਕਸਾਨ ਪਹੁੰਚਾਇਆ ਹੈ | ਜ਼ੋਲਫਾਘਾਰੀ ਨੇ ਧਮਕੀ ਦਿੰਦਿਆਂ ਕਿਹਾ ਕਿ ਇਹ ਖੇਤਰ ਅਮਰੀਕੀ ਫ਼ੌਜੀਆਂ ਲਈ ਕਬਰਸਤਾਨ 'ਚ ਬਦਲ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਈਰਾਨ ਸਮਰਥਿਤ ਯਮਨ ਦੇ ਹੂਤੀ ਵਿਦਰੋਹੀ ਵੀ ਜੰਗ 'ਚ ਕੁੱਦੇ ਅਗਲੀ ਖ਼ਬਰ ਯੂ.ਏ.ਈ. 'ਚ 5 ਭਾਰਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।