ਸ੍ਰੀਨਗਰ, 28 ਮਾਰਚ (ਪੀ. ਟੀ. ਆਈ.)-ਸ੍ਰੀਨਗਰ-ਲੇਹ ਰਾਸ਼ਟਰੀ ਹਾਈਵੇਅ, ਜੋ ਕਿ ਬਰਫ਼ ਖਿਸਕਣ ਕਾਰਨ ਪ੍ਰਭਾਵਿਤ ਹੋਇਆ ਸੀ, ਸਨਿਚਰਵਾਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਅਧਿਕਾਰੀ ਬਰਫ਼ ਹਟਾਉਣ ਦਾ ਕੰਮ ਕਰ ਰਹੇ ਸਨ¢ ਸ਼ੁੱਕਰਵਾਰ ਨੂੰ ਜ਼ੋਜਿਲਾ ਦੱਰੇ 'ਤੇ ਬਰਫ਼ ਖਿਸਕਣ ਨਾਲ 7 ਲੋਕਾਂ ਦੀ ਮÏਤ ਹੋ ਗਈ ਅਤੇ ਕਈ ਗੱਡੀਆਂ ਦੱਬੀਆਂ ਗਈਆਂ¢ ਮਿ੍ਤਕਾਂ ਵਿਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਿਲ ਹੈ | ਜੰਮੂ ਅਤੇ ਕਸ਼ਮੀਰ ਪੁਲਿਸ, ਫÏਜ, ਸੀ. ਆਰ. ਪੀ. ਐੱਫ., ਲੱਦਾਖ ਪੁਲਿਸ, ਐੱਸ. ਡੀ. ਆਰ. ਐੱਫ. ਅਤੇ ਸਿਵਲ ਪ੍ਰਸ਼ਾਸਨ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ | ਕਸ਼ਮੀਰ ਪ੍ਰਸ਼ਾਸਨ ਨੇ ਵਾਦੀ ਦੇ ਦੋ ਜ਼ਿਲਿ੍ਹਆਂ ਲਈ ਬਰਫ਼ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਬਹੁਤ ਚÏਕਸ ਰਹਿਣ ਦੀ ਅਪੀਲ ਕੀਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਅਤੇ ਗੰਦਰਬਲ ਵਿੱਚ 2,400 ਮੀਟਰ ਤੋਂ ਵੱਧ ਉਚਾਈ 'ਤੇ ਅਗਲੇ 24 ਘੰਟਿਆਂ ਦੇ ਅੰਦਰ ਦਰਮਿਆਨੀ ਪੱਧਰ ਦੀ ਬਰਫ਼ ਖਿਸਕਣ ਦੀ ਉਮੀਦ ਹੈ¢