05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਟਕਰਾਅ ਖ਼ਤਮ ਕਰਨ ਲਈ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ-ਚੀਨ

ਅਜੀਤ ਡੈਸਕ 04-04-2026
ਬੀਜਿੰਗ, 3 ਅਪ੍ਰੈਲ (ਪੀ.ਟੀ.ਆਈ.)-ਤਿੰਨ ਧਿਰਾਂ ਦੇ ਅਧਿਕਾਰੀਆਂ ਦੀ ਚੀਨੀ ਸ਼ਹਿਰ ਉਰੂਮਕੀ 'ਚ ਮੁਲਾਕਾਤ ਤੋਂ ਦੋ ਦਿਨ ਬਾਅਦ ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਉਸਦੀ ਵਿਚੋਲਗੀ ਹੇਠ ਗੱਲਬਾਤ ਤੇਜ਼ੀ ਨਾਲ ਅੱਗੇ ਵਧੀ ਹੈ | ਪਾਕਿਸਤਾਨ-ਅਫਗਾਨਿਸਤਾਨ ਗੱਲਬਾਤ 'ਤੇ ਸਵਾਲਾਂ ਨੂੰ ਟਾਲਣ ਤੋਂ ਇਕ ਦਿਨ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵੇਂ ਧਿਰਾਂ ਆਪਣੇ ਹਥਿਆਰਬੰਦ ਟਕਰਾਅ ਨੂੰ ਖਤਮ ਕਰਨ ਦੇ ਤਰੀਕੇ 'ਤੇ ਚਰਚਾ ਕਰਨ ਅਤੇ ਮੁਲਾਕਾਤ ਕਰਨ ਲਈ ਤਿਆਰ ਹਨ | ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਮਸ਼ਵਰੇ ਦੀ ਪ੍ਰਕਿਰਿਆ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਹ ਤੇਜ਼ੀ ਨਾਲ ਅੱਗੇ ਵਧ ਰਹੀ ਹੈ | ਇਹ ਦੂਜਾ ਮÏਕਾ ਹੈ ਜਦੋਂ ਚੀਨ ਨੇ ਆਪਣੇ ਦੋ ਗੁਆਂਢੀਆਂ, ਜੋ ਬੀਜਿੰਗ ਦੇ ਜੰਗਬੰਦੀ 'ਤੇ ਸਹਿਮਤ ਹੋਣ ਅਤੇ ਸਿੱਧੀ ਗੱਲਬਾਤ ਕਰਨ ਦੇ ਸੱਦੇ ਦੇ ਬਾਵਜੂਦ ਲੜ ਰਹੇ ਸਨ, ਵਿਚਕਾਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਹੈ | ਹਾਲਾਂਕਿ, ਉਹ ਕੁਝ ਇਸਲਾਮੀ ਦੇਸ਼ਾਂ ਦੇ ਸੱਦੇ ਤੋਂ ਬਾਅਦ ਪਿਛਲੇ ਮਹੀਨੇ ਈਦ ਅਲ-ਫਿਤਰ ਦੀਆਂ ਛੁੱਟੀਆਂ ਦÏਰਾਨ ਇਕ ਅਸਥਾਈ ਜੰਗਬੰਦੀ 'ਤੇ ਸਹਿਮਤ ਹੋਏ ਸਨ | ਮਾਓ ਨੇ ਕਿਹਾ ਕਿ ਜਦੋਂ ਤੋਂ ਪਾਕਿਸਤਾਨ-ਅਫਗਾਨਿਸਤਾਨ ਟਕਰਾਅ ਦੁਬਾਰਾ ਵਧਿਆ ਹੈ, ਚੀਨ ਨੇ ਆਪਣੇ ਤਰੀਕੇ ਨਾਲ ਵਿਚੋਲਗੀ ਦੇ ਯਤਨ ਕੀਤੇ ਹਨ, ਕਈ ਚੈਨਲਾਂ ਅਤੇ ਕਈ ਪੱਧਰਾਂ 'ਤੇ ਦੋਵਾਂ ਧਿਰਾਂ ਨਾਲ ਨੇੜਿਓਾ ਸੰਪਰਕ ਬਣਾਈ ਰੱਖਿਆ ਹੈ ਅਤੇ ਹਾਲਾਤ ਪੈਦਾ ਕੀਤੇ ਹਨ ਅਤੇ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਲਈ ਪਲੇਟਫਾਰਮ ਪ੍ਰਦਾਨ ਕੀਤੇ ਹਨ | ਉਸਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੋਵੇਂ ਚੀਨ ਦੀ ਵਿਚੋਲਗੀ ਦੀ ਕਦਰ ਕਰਦੇ ਹਨ ਅਤੇ ਸਵਾਗਤ ਕਰਦੇ ਹਨ ਅਤੇ ਦੁਬਾਰਾ ਬੈਠ ਕੇ ਗੱਲ ਕਰਨ ਲਈ ਤਿਆਰ ਹਨ |

ਪਿਛਲੀ ਖ਼ਬਰ ਬੰਗਾਲ 'ਚ ਸੀ.ਏ.ਪੀ.ਐਫ. ਦੀਆਂ 500 ਕੰਪਨੀਆਂ ਚੋਣਾਂ ਤੋਂ ਬਾਅਦ ਵੀ ਰੱਖਣ ਦਾ ਫ਼ੈਸਲਾ ਅਗਲੀ ਖ਼ਬਰ ਆਬੂਧਾਬੀ 'ਚ 5 ਭਾਰਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।