05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੰਡੀਗੜ੍ਹ 'ਚ ਪੰਜਾਬ ਭਾਜਪਾ ਦਫ਼ਤਰ ਬਾਹਰ ਹੋਏ ਧਮਾਕੇ ਦੀਆਂ ਤਾਰਾਂ ਮੋਰਿੰਡਾ ਦੇ ਪਿੰਡ ਨਾਲ ਜੁੜੀਆਂ

ਅਜੀਤ ਡੈਸਕ 04-04-2026

ਪੁਲਿਸ ਵਲੋਂ ਦੋ ਸ਼ੱਕੀ ਨੌਜਵਾਨਾਂ ਦੇ ਘਰ ਛਾਪੇਮਾਰੀ
ਤਰਲੋਚਨ ਸਿੰਘ ਕੰਗ

ਮੋਰਿੰਡਾ (ਰੂਪਨਗਰ), 3 ਅਪ੍ਰੈਲ-ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਹੋਏ ਧਮਾਕੇ ਦੀਆਂ ਤਾਰਾਂ ਮੋਰਿੰਡਾ ਨੇੜਲੇ ਪਿੰਡ ਰਤਨਗੜ੍ਹ ਨਾਲ ਜੁੜ ਗਈਆਂ ਹਨ, ਜਿਥੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਅਤੇ ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਅਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਗੁਰਤੇਜ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਛਾਪੇਮਾਰੀ ਕੀਤੀ ਪਰ ਦੋਨੋਂ ਘਰ ਵਿਚ ਮੌਜੂਦ ਨਹੀਂ ਸਨ | ਪੁਲਿਸ ਗੁਰਤੇਜ ਸਿੰਘ ਦੇ ਪਿਤਾ ਮੱਖਣ ਸਿੰਘ ਤੇ ਵੱਡੇ ਭਰਾ ਗੁਰਜੰਟ ਸਿੰਘ ਨੂੰ ਆਪਣੇ ਨਾਲ ਲੈ ਗਈ ਹੈ | ਪੁਲਿਸ ਸੂਤਰਾਂ ਅਨੁਸਾਰ ਇਹ ਦੋਨੋਂ ਆਪੋ-ਆਪਣੇ ਘਰ ਕੱਪੜੇ ਬਦਲਣ ਲਈ ਆਏ ਸਨ | ਜਿਸ ਦੀ ਸੂਚਨਾ ਸਥਾਨਕ ਪੁਲਿਸ ਅਤੇ ਚੰਡੀਗੜ੍ਹ ਏ.ਜੀ.ਟੀ.ਐਫ. ਨੂੰ ਮਿਲਣ ਤੋਂ ਬਾਅਦ ਪੁਲਿਸ ਟੀਮ ਵੀਰਵਾਰ ਸ਼ਾਮ ਨੂੰ ਪਿੰਡ ਰਤਨਗੜ੍ਹ ਪਹੁੰਚ ਗਈ | ਜ਼ਿਆਦਾਤਰ ਪੁਲਿਸ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਸਨ | ਜਦੋਂ ਪੁਲਿਸ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਦੇ ਘਰ ਪਹੁੰਚੀ ਤਾਂ ਉਹ ਘਰ ਨਹੀਂ ਮਿਲੇ | ਇਸ ਤੋਂ ਬਾਅਦ ਪੁਲਿਸ ਟੀਮ ਗੁਰਤੇਜ ਸਿੰਘ ਦੇ ਪਿਤਾ ਤੇ ਭਰਾ ਨੂੰ ਆਪਣੇ ਨਾਲ ਲੈ ਗਈ | ਜਦਕਿ ਦੂਜੇ ਪਾਸੇ ਅਮਨਪ੍ਰੀਤ ਸਿੰਘ ਦੇ ਘਰ ਤੋਂ ਪੁਲਿਸ ਨੂੰ ਕੁਝ ਸ਼ੱਕੀ ਸਾਮਾਨ ਬਰਾਮਦ ਹੋਇਆ | ਅਮਨਪ੍ਰੀਤ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਚੰਡੀਗੜ੍ਹ ਵਿਖੇ ਡਰਾਈਵਰ ਵਜੋਂ ਕੰਮ ਕਰਦਾ ਹੈ, ਉਸ ਦੇ ਤਿੰਨ ਬੱਚੇ ਹਨ | ਜਸਪ੍ਰੀਤ ਕੌਰ ਨੇ ਦੱਸਿਆ ਕਿ ਘਰ ਵਿਚੋਂ ਬਰਾਮਦ ਹੋਏ ਸ਼ੱਕੀ ਸਾਮਾਨ ਬਾਰੇ ਉਸ ਨੂੰ ਕੁਝ ਵੀ ਨਹੀਂ ਪਤਾ ਅਤੇ ਪੁਲਿਸ ਉਨ੍ਹਾਂ ਨੂੰ ਮੋਰਿੰਡਾ ਥਾਣੇ ਵਿਚ ਲੈ ਗਈ ਸੀ ਤੇ ਪੁੱਛ-ਗਿੱਛ ਕਰਨ ਉਪਰੰਤ ਇਕ ਘੰਟੇ ਬਾਅਦ ਘਰ ਛੱਡ ਦਿੱਤਾ | ਗੁਰਤੇਜ ਸਿੰਘ ਦੇ ਵੱਡੇ ਭਰਾ ਗੁਰਜੰਟ ਸਿੰਘ ਦੀ ਪਤਨੀ ਕੁਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਆਟੋ ਚਾਲਕ ਹੈ ਤੇ ਉਨ੍ਹਾਂ ਦੇ ਦੋ ਬੱਚੇ ਹਨ | ਉਸ ਨੇ ਦੱਸਿਆ ਕਿ ਗੁਰਤੇਜ ਸਿੰਘ ਚੰਡੀਗੜ੍ਹ ਵਿਖੇ ਕੰਮ ਕਰਦਾ ਸੀ, ਜੋ ਕਿ ਕਦੇ ਕਦਾਈਾ ਪਿੰਡ ਆਉਂਦਾ ਸੀ ਪਰ ਬੁੱਧਵਾਰ ਨੂੰ ਰਾਤੀਂ 9 ਵਜੇ ਉਹ ਘਰ ਆਇਆ ਸੀ ਤੇ ਵੀਰਵਾਰ ਸਵੇਰੇ ਘਰ ਤੋਂ ਚਲਾ ਗਿਆ ਸੀ | ਉਸ ਨੇ ਦੱਸਿਆ ਕਿ ਪੁਲਿਸ ਉਸ ਦੇ ਸਹੁਰੇ ਤੇ ਪਤੀ ਨੂੰ ਆਪਣੇ ਨਾਲ ਲੈ ਗਈ | ਜਦਕਿ ਗੁਰਤੇਜ ਸਿੰਘ ਸੰਬੰਧੀ ਉਨ੍ਹਾਂ ਨੂੰ ਅੱਜ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਰਾਹੀਂ ਹੀ ਚੰਡੀਗੜ੍ਹ ਵਿਖੇ ਹੋਏ ਧਮਾਕੇ ਵਿਚ ਉਸ ਦੀ ਸ਼ਮੂਲੀਅਤ ਬਾਰੇ ਪਤਾ ਲੱਗਿਆ | ਉਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਗੁਰਤੇਜ ਸਿੰਘ ਦਾ ਬੈਗ ਆਪਣੇ ਨਾਲ ਲੈ ਕੇ ਚਲੀ ਗਈ | ਕੁਲਪ੍ਰੀਤ ਕੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਤੇ ਸਹੁਰੇ ਨੂੰ ਰਿਹਾਅ ਕੀਤਾ ਜਾਵੇ | ਜਦਕਿ ਅਮਨਪ੍ਰੀਤ ਸਿੰਘ ਦੀ ਦਾਦੀ ਅਮਰ ਕੌਰ ਤੇ ਪਤਨੀ ਜਸਪ੍ਰੀਤ ਕੌਰ ਨੇ ਇਨਸਾਫ਼ ਦੀ ਮੰਗ ਕੀਤੀ |

ਪਿਛਲੀ ਖ਼ਬਰ ਮਿਲਕਫੈੱਡ ਵਲੋਂ ਦੁੱਧ ਦੀਆਂ ਖ਼ਰੀਦ ਦਰਾਂ 'ਚ 10 ਤੋਂ 15 ਰੁਪਏ ਦਾ ਵਾਧਾ ਅਗਲੀ ਖ਼ਬਰ ਦੇਸ਼ 'ਚ ਖਪਤ ਵਿਚ ਹੋਏ ਵਾਧੇ ਕਾਰਨ ਕੱਚੇ ਤੇਲ ਦੀ ਦਰਾਮਦ 88 ਫ਼ੀਸਦੀ ਤੱਕ ਪੁੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।