06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਈਰਾਨ ਨੂੰ ਟੋਲ ਦੇਣ ਵਾਲੇ ਜਹਾਜ਼ਾਂ ਦੀ ਨਾਕਾਬੰਦੀ ਕਰਾਂਗੇ-ਟਰੰਪ <br/>

ਅਜੀਤ ਡੈਸਕ 13-04-2026

ਕਿਹਾ, ਢੁਕਵੇਂ ਸਮੇਂ 'ਤੇ ਈਰਾਨ ਨੂੰ ਖ਼ਤਮ ਕਰ ਦੇਵੇਗਾ ਅਮਰੀਕਾ
ਵਾਸ਼ਿੰਗਟਨ, 12 ਅਪ੍ਰੈਲ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਫ਼ੌਜ 'ਸਟ੍ਰੇਟ ਆਫ਼ ਹੋਰਮੁਜ਼' ਵਿਚੋਂ ਲੰਘਣ ਵਾਲੇ ਉਨ੍ਹਾਂ ਜਹਾਜ਼ਾਂ ਦੀ ਨਾਕਾਬੰਦੀ ਕਰੇਗੀ, ਜੋ ਈਰਾਨ ਨੂੰ ਗੈਰ-ਕਾਨੂੰਨੀ ਟੋਲ ਦੇ ਕੇ ਗੁਜ਼ਰਨਗੇ | ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਜਲ ਸੈਨਾ ਨੂੰ ਅੰਤਰਰਾਸ਼ਟਰੀ ਪਾਣੀਆਂ 'ਚ ਹਰ ਉਸ ਜਹਾਜ਼ ਦੀ ਭਾਲ ਕਰਨ ਅਤੇ ਉਸ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੇ ਈਰਾਨ ਨੂੰ ਟੋਲ ਅਦਾ ਕੀਤਾ ਹੈ | ਜੋ ਕੋਈ ਵੀ ਗੈਰ-ਕਾਨੂੰਨੀ ਟੋਲ ਅਦਾ ਕਰਦਾ ਹੈ, ਉਸ ਨੂੰ ਕਿਸੇ ਵੀ ਸਮੁੰਦਰ 'ਚ ਸੁਰੱਖਿਅਤ ਰਸਤਾ ਨਹੀਂ ਮਿਲੇਗਾ | ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਢੁਕਵੇਂ ਸਮੇਂ 'ਤੇ ਈਰਾਨ ਨੂੰ ਖਤਮ ਕਰ ਦੇਵੇਗਾ | ਇਸ ਤੋਂ ਪਹਿਲਾਂ ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਦੇ ਦੋ ਜੰਗੀ ਬੇੜੇ 'ਸਟ੍ਰੇਟ ਆਫ਼ ਹੋਰਮੁਜ਼' ਵਿਚੋਂ ਬਾਰੂਦੀ ਸੁਰੰਗਾਂ ਨੂੰ ਹਟਾਉਣ ਦੇ ਕੰਮ ਤੋਂ ਪਹਿਲਾਂ ਇਸ ਮਹੱਤਵਪੂਰਨ ਜਲਮਾਰਗ ਤੋਂ ਗੁਜਰੇ, ਜੋ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ | ਟਰੰਪ ਨੇ ਵੀ ਕਿਹਾ ਕਿ ਅਸੀਂ ਹੋਰਮੁਜ਼ ਦੀ ਸਫ਼ਾਈ ਕਰ ਰਹੇ ਹਾਂ | ਭਾਵੇਂ ਅਸੀਂ ਕੋਈ ਸੌਦਾ ਕਰੀਏ ਜਾਂ ਨਾ ਕਰੀਏ, ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ |

ਪਿਛਲੀ ਖ਼ਬਰ ਮûਰਾ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋਈ ਅਗਲੀ ਖ਼ਬਰ ਅਮਰੀਕਾ ਨਾਲੋਂ ਈਰਾਨ ਲਈ ਜ਼ਿਆਦਾ ਬੁਰੀ ਖ਼ਬਰ-ਵੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।