19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰ ਉੱਤਰ-ਪੂਰਬੀ ਰਾਜਾਂ ਦੇ ਤੇਜ਼ੀ ਨਾਲ ਵਿਕਾਸ ਲਈ ਵਚਨਬੱਧ-ਮੋਦੀ

ਅਜੀਤ ਡੈਸਕ 29-04-2026

ਸਿੱਕਮ 'ਚ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ
ਗੰਗਟੋਕ, 28 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਸਿਰਫ ਆਪਣੀ 'ਐਕਟ ਈਸਟ' ਨੀਤੀ ਪ੍ਰਤੀ ਪ੍ਰਤੀਬੱਧ ਹੈ ਸਗੋਂ 8 ਉੱਤਰ-ਪੂਰਬੀ ਰਾਜਾਂ ਲਈ ਐਕਟ ਫਾਸਟ (ਤੇਜ਼ੀ ਨਾਲ ਕੰਮ ਕਰਨ) ਲਈ ਵੀ ਦਿ੍ੜ ਸੰਕਲਪ ਹੈ | ਉਨ੍ਹਾਂ ਨੇ ਇਨ੍ਹਾਂ ਰਾਜਾਂ ਨੂੰ ਭਾਰਤ ਦੀ ਅਸ਼ਟਲਕਸ਼ਮੀ ਦੱਸਿਆ, ਜੋ ਖੁਸ਼ਹਾਲੀ, ਧਨ ਅਤੇ ਸ਼ੁੱਭਤਾ ਦੇ ਬਹੁਪੱਖੀ ਰੂਪ ਦੀ ਪ੍ਰਤੀਨਿਧਤਾ ਕਰਦੇ ਹਨ | ਜ਼ੋਰ ਦਿੰਦੇ ਹੋਏ ਕਿ ਸੈਰ-ਸਪਾਟਾ ਸਿੱਕਮ ਦੀ ਅਰਥ ਵਿਵਸਥਾ ਦਾ ਮੁੱਖ ਆਧਾਰ ਹੈ, ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਰਾਜ ਦੇ ਸੰਪਰਕ ਨੂੰ ਬਿਹਤਰ ਬਣਾਉਣ 'ਤੇ ਹੈ, ਜਿਸ ਨਾਲ ਸੈਲਾਨੀਆਂ ਦੀ ਆਮਦ ਵਧੇਗੀ | ਸਿੱਕਮ ਨੂੰ ਪੂਰਨ ਰਾਜ ਦਾ ਦਰਜਾ ਮਿਲਣ ਦੇ 50 ਸਾਲ ਪੂਰੇ ਹੋਣ ਮੌਕੇ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਸਮਾਪਤੀ ਮੌਕੇ ਸ਼ਾਮਿਲ ਹੋਏ ਪ੍ਰਧਾਨ ਮੰਤਰੀ ਨੇ ਸਿੱਕਮ 'ਚ 4000 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ | ਇਥੇ ਪਾਲਜ਼ੋਰ ਸਟੇਡੀਅਮ 'ਚ ਕਰਵਾਏ ਸ਼ਾਨਦਾਰ ਪ੍ਰੋਗਰਾਮ 'ਚ ਆਪਣੇ 35 ਮਿੰਟ ਦੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਸਿੱਕਮ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਪ੍ਰਤੀਬੱਧ ਹੈ, ਜਿਸ ਵਿਚ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਇਕ ਐਕਸਪ੍ਰੈਸਵੇਅ ਦਾ ਨਿਰਮਾਣ ਅਤੇ ਸੈਲਾਨੀਆਂ ਦੀ ਆਮਦ ਵਧਾਉਣ ਲਈ ਗੰਗਟੋਕ 'ਚ ਇਕ ਰਿੰਗ ਰੋਡ ਬਣਾਉਣਾ ਸ਼ਾਮਿਲ ਹੈ | ਮੋਦੀ ਨੇ ਕਿਹਾ ਕਿ ਸਿੱਕਮ ਸਮੇਤ ਪੂਰਾ ਉਤਰ-ਪੂਰਬ ਭਾਰਤ ਦੀ ਅਸ਼ਟਲਕਸ਼ਮੀ ਹੈ | ਸਰਕਾਰ ਐਕਟ ਈਸਟ ਐਕਟ ਫਾਸਟ ਲਈ ਦਿ੍ੜ ਸੰਕਲਪ ਹੈ | ਪ੍ਰਧਾਨ ਮੰਤਰੀ ਨੇ ਸਵੇਰੇ ਕੁਝ ਲੜਕੇ ਅਤੇ ਲੜਕੀਆਂ ਨਾਲ ਫੁੱਟਬਾਲ ਖੇਡਿਆ ਅਤੇ ਫੁੱਟਬਾਲ ਦੀ ਇਸ ਖੇਡ ਨੂੰ ਊਰਜਾ ਨਾਲ ਭਰੀ ਹੋਈ ਦੱਸਿਆ | ਮੋਦੀ ਨੇ ਕਿਹਾ ਕਿ ਸਰਕਾਰ ਸਿੱਕਮ 'ਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ | ਖਾਸ ਕਰ ਕੇ ਫੁੱਟਬਾਲ ਅਤੇ ਤੀਰਅੰਦਾਜ਼ੀ ਦੇ ਖੇਤਰ 'ਚ |

ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਆਖ਼ਰੀ ਪੜਾਅ ਤਹਿਤ ਵੋਟਾਂ ਅੱਜ ਅਗਲੀ ਖ਼ਬਰ ਪਾਕਿ ਤੇ ਮਲੇਸ਼ੀਆ ਬੈਠੇ ਖ਼ਾਲਿਸਤਾਨ ਪੱਖੀਆਂ ਦੇ ਇਸ਼ਾਰੇ 'ਤੇ ਹੋਇਆ ਸੀ ਸ਼ੰਭੂ ਰੇਲ ਮਾਰਗ 'ਤੇ ਧਮਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।