11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮੁਲਜ਼ਮਾਂ ਕੋਲੋਂ ਵੱਡੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਬਰਾਮਦ-7 ਦਿਨ ਦੇ ਰਿਮਾਂਡ 'ਤੇ ਭੇਜੇ <br/>

ਅਜੀਤ ਡੈਸਕ 30-04-2026

ਪਟਿਆਲਾ, 29 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸ਼ੰਭੂ ਲਾਗੇ ਰੇਲਵੇ ਮਾਰਗ 'ਤੇ ਬੰਬ ਧਮਾਕਾ ਕਰਦੇ ਸਮੇਂ ਮਾਰੇ ਗਏ ਮੁਲਜ਼ਮ ਜਗਰੂਪ ਸਿੰਘ ਤੇ ਉਸ ਦੇ ਭਰਾ ਸਤਨਾਮ ਸਿੰਘ ਦੇ ਘਰ 'ਚੋਂ ਵੱਡੀ ਮਾਤਰਾ 'ਚ ਧਮਾਕਾਖ਼ੇਜ ਸਮੱਗਰੀ, ਹਥਿਆਰ ਅਤੇ ਹੋਰ ਜਲਨਸ਼ੀਲ ਸਮਗਰੀ ਬਰਾਮਦ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਨੈੱਟਵਰਕ ਪਾਕਿਸਤਾਨ ਆਈ.ਐਸ.ਆਈ., ਖ਼ਾਲਿਸਤਾਨ ਪੱਖੀ, ਅਮਰੀਕਾ ਤੇ ਮਲੇਸ਼ੀਆ ਤੋਂ ਚੱਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪਟਿਆਲਾ ਪੁਲਿਸ ਦੇ ਐਸ.ਐਸ.ਪੀ. ਵਰੁਣ ਸ਼ਰਮਾ ਵਲੋਂ ਗਿ੍ਫ਼ਤਾਰ ਕੀਤੇ ਗਏ 4 ਮੁਲਜ਼ਮਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਤਰਨਤਾਰਨ ਦੀਆਂ ਪੁਲਿਸ ਟੀਮਾਂ ਸਮੇਤ ਇਹ ਸਮਗਰੀ ਬਰਾਮਦ ਹੋਈ ਹੈ | ਪਟਿਆਲਾ ਪੁਲਿਸ ਨੇ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਅੰਮਿ੍ਤਸਰ ਨਾਲ ਸਾਂਝੇ ਆਪੇ੍ਰਸ਼ਨ ਵਿਚ ਪਿੰਡ ਤਰਨ ਤਾਰਨ ਦੇ ਪੰਜਵਾੜ ਖ਼ੁਰਦ ਤੋਂ ਇਕ ਰਾਕਟ ਪ੍ਰੋਪੇਲਡ ਗਰਨੇਡ (ਆਰ.ਪੀ.ਜੀ.), ਹੈਂਡ ਗਰਨੇਡ, ਧਮਾਕਾਖੇਜ਼ ਸਮਗਰੀ ਅਤੇ ਅਤਿ ਆਧੁਨਿਕ ਪਿਸਤੌਲਾਂ ਸਮੇਤ ਅੱਤਵਾਦੀ ਹਾਰਡਵੇਅਰ ਦਾ ਇਕ ਹੋਰ ਜ਼ਖ਼ੀਰਾ ਬਰਾਮਦ ਕਰਕੇ ਵੱਡੀਆਂ ਅੱਤਵਾਦੀ ਸਾਜ਼ਿਸ਼ਾਂ ਨੂੰ ਟਾਲ ਦਿੱਤਾ ਹੈ | ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿਚ ਇਕ ਆਰ.ਪੀ.ਜੀ., 2.296 ਕਿੱਲੋ ਵਜ਼ਨ ਦੇ ਇਕ ਮਟੈਲਿਕ ਆਈ.ਈ.ਡੀ. (ਸਟਿੱਕੀ ਬੰਬ) ਦੇ ਨਾਲ ਇਲੈਕਟਿ੍ਕ ਵਾਇਰਜ਼ ਤੇ ਇਕ ਬੈਟਰੀ ਸਮੇਤ ਤਿੰਨ ਡੈਟੋਨੇਟਰ, 1.456 ਕਿੱਲੋ ਵਜ਼ਨ ਵਾਲੇ ਆਰ.ਡੀ.ਐਕਸ. ਦੇ ਦੋ ਪੈਕ, ਇਕ ਪੀ-86 ਹੈਂਡ ਗਰਨੇਡ, ਪੰਜ ਮੈਗਜ਼ੀਨਾਂ ਅਤੇ 84 ਜ਼ਿੰਦਾ ਕਾਰਤੂਸ ਸਮੇਤ ਤਿੰਨ ਪਿਸਤੌਲਾਂ 9 ਐਮ.ਐਮ. ਗਲੌਕ-18 ਸੀ.ਐਕਸ. ਆਸਟਰੀਆ,.30 ਬੋਰ ਪੀ.ਐਕਸ. 5 ਸਟੌਰਮ ਅਤੇ.30 ਬੋਰ ਸਟਾਰ ਮਾਰਕ ਸ਼ਾਮਿਲ ਹਨ ਤੋਂ ਇਲਾਵਾ ਦੋ ਵਾਇਰਲੈੱਸ ਸੈੱਟ ਬਾਓਫੇਂਗ, ਇਕ ਹੈੱਡਫੋਨ ਅਤੇ ਦੋ ਟਾਈਮਰ ਸਵਿੱਚ ਸ਼ਾਮਿਲ ਹਨ | ਜੁਝਾਰ ਸਿੰਘ ਨਾਮੀ ਵਿਅਕਤੀ ਮਲੇਸ਼ੀਆ ਤੋਂ ਵਿੱਤੀ ਸਹਾਇਤਾ ਭੇਜ ਰਿਹਾ ਸੀ | ਜੁਝਾਰ ਸਿੰਘ ਹੀ ਇਸ ਸਾਰੇ ਮਾਮਲੇ ਨੂੰ ਕੰਟਰੋਲ ਕਰ ਰਿਹਾ ਸੀ ਅਤੇ ਅਮਰੀਕਾ ਵਿਚ ਰਹਿੰਦਾ ਸੁਰਿੰਦਰ ਸਿੰਘ ਠੀਕਰੀਵਾਲ ਜੋ ਕਿ ਪਹਿਲਾਂ ਵੀ ਅੱਤਵਾਦੀ ਮਾਮਲਿਆਂ 'ਚ ਸ਼ਾਮਿਲ ਰਿਹਾ ਸੀ ਇਸ ਜਥੇਬੰਦੀ ਦੇ ਸੰਪਰਕ 'ਚ ਸੀ | ਇੰਜ ਹੀ ਪਾਕਿਸਤਾਨ 'ਚ ਰਹਿੰਦੇ ਰਣਜੀਤ ਸਿੰਘ ਉਰਫ਼ ਨੀਟਾ ਅਤੇ ਹੋਰ ਵਿਅਕਤੀ ਖ਼ੁਫ਼ੀਆ ਨੈੱਟਵਰਕ ਜਰੀਏ ਇਸ ਗਰੋਹ ਨਾਲ ਸੰਪਰਕ ਵਿਚ ਸੀ | ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ 23 ਜਨਵਰੀ 2026 ਨੂੰ ਸਰਹਿੰਦ ਰੇਲਵੇ ਲਾਈਨ 'ਤੇ ਹੋਏ ਹਮਲੇ ਅਤੇ 6 ਨਵੰਬਰ 2025 ਨੂੰ ਸੀ.ਆਈ.ਏ. ਮੋਗਾ 'ਤੇ ਹੋਏ ਗ੍ਰਨੇਡ ਹਮਲੇ 'ਚ ਇਸ ਅੱਤਵਾਦੀ ਗਰੋਹ ਦੀ ਸ਼ਮੂਲੀਅਤ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ |
ਮੁਲਜ਼ਮਾਂ ਨੂੰ 7 ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ
ਉਧਰ ਰੇਲ ਧਮਾਕੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ 4 ਮੁਲਜ਼ਮਾਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਨੂੰ 4 ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਜਨਵਰੀ 'ਚ ਸਰਹਿੰਦ ਲਾਗੇ ਖ਼ਾਨਪੁਰ ਰੇਲਵੇ ਲਾਈਨ 'ਤੇ ਹੋਏ ਧਮਾਕੇ ਨੂੰ ਵੀ ਇਸ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਜਦੋਂ ਮਮਤਾ ਤੇ ਸੁਭੇਂਦੂ ਹੋਏ ਆਹਮੋ-ਸਾਹਮਣੇ ਅਗਲੀ ਖ਼ਬਰ 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਬਾਗੀ ਰਾਜ ਸਭਾ ਮੈਂਬਰਾਂ ਦਾ ਮੁੱਦਾ ਉਠਾਉਣਗੇ ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।