11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਜਦੋਂ ਮਮਤਾ ਤੇ ਸੁਭੇਂਦੂ ਹੋਏ ਆਹਮੋ-ਸਾਹਮਣੇ

ਅਜੀਤ ਡੈਸਕ 30-04-2026
ਕੋਲਕਾਤਾ, 29 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਸਭ ਤੋਂ ਚਰਚਿਤ ਸੀਟ ਭਵਾਨੀਪੁਰ 'ਚ ਅੱਜ ਉਸ ਵੇਲੇ ਸਥਿਤੀ ਬੇਹੱਦ ਰੋਮਾਂਚਕ ਹੋ ਗਈ, ਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਇੱਕੋ ਸਮੇਂ ਚੱਕਰਬੇਰੀਆ ਇਲਾਕੇ ਦੇ ਪੋਲਿੰਗ ਬੂਥਾਂ ਨੇੜੇ ਪਹੁੰਚ ਗਏ | ਦੋਵੇਂ ਸਿਆਸੀ ਦਿੱਗਜ ਵਾਰਡ ਨੰਬਰ 70 ਵਿਚ ਮÏਜੂਦ ਸਨ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੇ ਨੇੜੇ ਹੋਣ ਦੇ ਬਾਵਜੂਦ ਨਾ ਤਾਂ ਦੋਹਾਂ ਨੇ ਇਕ-ਦੂਜੇ ਨਾਲ ਗੱਲਬਾਤ ਕੀਤੀ ਅਤੇ ਨਾ ਹੀ ਕਿਸੇ ਕਿਸਮ ਦੀ ਰਸਮੀ ਸਾਂਝ ਦਿਖਾਈ | ਮਮਤਾ ਬੈਨਰਜੀ ਪਹਿਲਾਂ ਹੀ ਚੱਕਰਬੇਰੀਆ ਵਿਚ ਇਕ ਬੂਥ ਦੇ ਬਾਹਰ ਬੈਠੀ ਹੋਈ ਸੀ¢ ਉਹ ਉੱਥੇ ਤਿ੍ਣਮੂਲ ਕਾਂਗਰਸ ਦੇ ਸਥਾਨਕ ਆਗੂਆਂ ਨੂੰ ਡਰਾਉਣ-ਧਮਕਾਉਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਇਜ਼ਾ ਲੈਣ ਪਹੁੰਚੀ ਸੀ¢ ਇਸੇ ਦÏਰਾਨ ਸ਼ੁਭੇਂਦੂ ਅਧਿਕਾਰੀ ਵੀ ਉਸੇ ਇਲਾਕੇ ਵਿਚ ਆ ਗਏ | ਹਾਲਾਂਕਿ ਦੋਵੇਂ ਆਗੂ ਆਹਮੋ-ਸਾਹਮਣੇ ਨਹੀਂ ਹੋਏ ਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਹਾਂ ਨੇ ਇਕ-ਦੂਜੇ 'ਤੇ ਤਿੱਖੇ ਤੰਜ ਕੱਸੇ |

ਪਿਛਲੀ ਖ਼ਬਰ ਰੇਲ ਪਟੜੀਆਂ ਦੀ ਸੁਰੱਖਿਆ ਲਈ ਲਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ ਤੇ ਡਰੋਨ-ਰਵਨੀਤ ਸਿੰਘ ਬਿੱਟੂ <br/> ਅਗਲੀ ਖ਼ਬਰ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਬਰਾਮਦ-7 ਦਿਨ ਦੇ ਰਿਮਾਂਡ 'ਤੇ ਭੇਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।